ਕਹਿਰ ਭਰੀ ਰਾਤ
ਕਿਲ੍ਹਾ ਆਨੰਦ ਪੁਰ ਦਾਤੇ ਜਦ ਛੱਡਿਆਂ ਸੀ, ਉਸ ਵੇਲੇ ਸੀ ਅੰਬਰ ਵੀ ਖ਼ੂਬ ਰੋਇਆ।
ਸਰਸਾ ਨਦੀ ਨਹੀਂ ਨੀਰ ਉਹ ਝੱਲ ਸਕੀ, ਜਿਹੜਾ ਇੰਦਰ ਦੀਆਂ ਅੱਖਾਂ ਚੋਂ ਸੀ ਚੋਇਆ।
ਉਧਰ ਮੁਗਲਾਂ ਨੇ ਪੂਰੀ ਸੀ ਅੱਤ ਚੁੱਕੀ, ਇੱਧਰ ਆਸ਼ਾ ਕੀ ਵਾਰ ਦਾ ਵਕਤ ਹੋਇਆਂ।
ਨਹੀਂ ਪ੍ਰਵਾਹ ਮੰਨੀ ਕਿਸੇ ਵੀ ਦੁਸ਼ਮਣਾਂ ਦੀ, ਨਿਤਨੇਮ ਅਨੁਸਾਰ ਰੱਬੀ ਜੱਸ ਹੋਇਆ।
ਭਾਣਾ ਰੱਬ ਦਾ ਦੇਖੋ ਕੀ ਵਰਤਿਆ ਸੀ, ਪੂਰਾ ਪਰਵਾਰ ਸੀ ਤਿੰਨ ਥਾਂ ਵੱਖ ਹੋਇਆ।
ਸਰਸਾ ਨਦੀ ਨਹੀਂ ਖ਼ੁਦ ਨੂੰ ਰੋਕ ਸਕੀ, ਰੱਬੀ ਹੁਕਮ ਸੀ ਉਸ ਨੂੰ ਕਿਆ ਖ਼ੂਬ ਹੋਇਅ।
ਵੱਡੇ ਪੁੱਤ ਭਾਵੇਂ ਗੁਰਾਂ ਦੇ ਨਾਲ ਚੱਲ ਪਏ, ਕੋਈ ਨਹੀਂ ਜਾਣਦਾ ਛੋਟਿਆਂ ਨਾਲ ਕੀ ਹੋਣਾ।
ਗੁਰੂ ਮਹਿਲ ਵੀ ਮੰਨੀ ਸਿੰਘ ਨਾਲ ਚੱਲ ਗਏ, ਕੋਈ ਨਹੀਂ ਜਾਣਦਾ ਰੱਸਤੇ ਚ ਕੀ ਹੋਣਾ।
ਕਹਿਰ ਭਰੀ ਏ ਰਾਤ ਜਦ ਯਾਦ ਆਉਂਦੀ, ਮੁਲਤਾਨੀ ਸੋਚਦਾ ਰੱਬਾ ਕੀ ਕਹਿਰ ਹੋਇਆ।
ਕਿੱਲਾ ਆਨੰਦ ਪੁਰ ਦਾਤੇ ਜਦ ਛੱਡਿਆ ਸੀ, ਉਸ ਵੇਲੇ ਵੀ ਅੰਬਰ ਸੀ ਖ਼ੂਬ ਰੋਇਆ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।