ਗੁਰੂ ਤੇਗ ਬਹਾਦਰ ਜੀ
ਤੇਗ ਬਹਾਦਰ ਬੋਲਿਆ, ਸਿਰ ਦਿੱਤਾ ਧਰਮ ਨ ਡੋਲਿਆ।
ਉਸ ਕਹਿਰ ਜ਼ੁਲਮ ਦਾ ਢਾਹਿਆ ਸੀ, ਭਾਵੇ ਔਰੰਗਜੇਬ ਕਹਾਇਆ ਸੀ।
ਉਨ੍ਹਾਂ ਗੀਤ ਗੋਬਿੰਦ ਦੇ ਗਾਏ ਸੀ, ਭਾਵੇਂ ਤੇਗ ਦੇ ਧਨੀ ਕਹਾਏ ਸੀ।
ਉਹ ਹੁਕਮ ਮਨਾਉਣਾ ਚਾਹੁੰਦਾ ਸੀ,ਤਾਕਤ ਦਾ ਜ਼ੋਰ ਦਖਾਉਦਾ ਸੀ।
ਉਹ ਹੁਕਮ ਚ ਰਹਿਣਾ ਚਾਹੁੰਦੇ ਸੀ, ਤਾਕਤ ਤਾਈਂ ਪਏ ਛੁਪਾਉਂਦੇ ਸੀ।
ਉਹ ਡਰਦਾ ਹੀ ਡਰਾਉਂਦਾ ਸੀ, ਤਾਂ ਹੀ ਜ਼ੁਲਮ ਉਹ ਪਿਆ ਕਮਾਉਂਦਾ ਸੀ।
ਉਹ ਨ ਡਰਦੇ ਤੇ ਨਾ ਡਰਾਉਂਦੇ ਸੀ, ਤਾਂ ਹੀ ਗਿਆਨੀ ਉਹ ਅਖਵਾਉਂਦੇ ਸੀ।
ਅੱਜ ਵੀ, ਫਿਰਦੇ ਕਈ ਔਰੰਗੇ ਨੇ, ਜੋ ਰੋਜ਼ ਕਰਾਉਂਦੇ ਦੰਗੇ ਨੇ।
ਅੱਜ ਵੀ, ਜ਼ੁਲਮ ਵਿਰੁੱਧ ਸਿੰਘ ਲੜਦੇ ਨੇ, ਮਜਲੂਮਾ ਖ਼ਾਤਰ ਖੜਦੇ ਨੇ।
ਅੱਜ ਵੀ, ਦਿੱਲੀ ਜ਼ੁਲਮ ਪਈ ਢਾਉਦੀ ਏ, ਤਾਂ ਹੀ ਨਿੱਤ ਪੁਆੜੇ ਪਾਉਂਦੀ ਏ।
ਜ਼ੁਲਮ ਮਜਲੂਮਾ ਤੇ ਪਈ ਢਾਉਦੀ ਏ, ਸਿੱਖਾਂ ਦੀ ਅਣਖ ਜਗਾਉਂਦੀ ਦੇ।
ਮੁਲਤਾਨੀ ਝੂਠ ਨਾ ਬੋਲਿਆ, ਜੋ ਸੁਣਿਆ ਰਾਜ ਉਹ ਖੋਲਿਆ।
ਤੇਗ ਬਹਾਦਰ ਬੋਲਿਆ, ਸਿਰ ਦਿੱਤਾ ਧਰਮ ਨਾ ਡੋਲਿਆ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।