-
ਆਵਨ ਜਾਨੁ ਇਕੁ ਖੇਲੁ ਬਨਾਇਆ
ਇਹ ਇੱਕ ਸਚਾਈ ਹੈ ਕਿ ਖੇਲਨ ਨਾਲ ਸਰੀਰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰਹਿੰਦਾ ਹੈ। ਇਹ ਜਿੱਥੇ ਭਾਈਚਾਰਿਕ ਸਾਂਝ ਪੈਦਾ ਕਰਦੀ ਹੈ ਉੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਹੁਣ ਜੇ ਆਵਣ ਜਾਣ ਮਤਲਬ ਜੋ ਕੁਝ ਇਸ ਸੰਸਾਰ ਵਿੱਚ ਵਾਪਰ ਰਿਹਾ ਹੈ ਇਹ ਸਭ ਰੱਬੀ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਤੇ ਪਰਮਾਤਮਾ ਫਿਰ ਇਹ ਖੇਡ ਹੀ ਤਾਂ ਖੇਡ ਰਿਹਾ ਹੈ। ਮੈ ਗੱਲ ਕਰ ਰਿਹਾ ਹਾਂ ਜਦ ਸਭ ਕੁਝ ਰੱਬੀ ਖੇਡ ਹੈ ਤਾਂ ਫਿਰ ਸਫਰ-ਏ-ਸ਼ਹਾਦਤ ਵੀ ਤਾਂ ਇਕ ਰੱਬੀ ਖੇਡ ਹੀ ਸੀ। ਸੋ ਆਉ ਆਪਾ ਵਿਚਾਰ ਕਰੀਏ ਗੁਰੂ ਸਾਹਿਬ/ ਰੱਬ ਜੀ ਇਸ ਖੇਡ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਕਿਉਂਕਿ ਗੁਰਬਾਣੀ ਅਨੁਸਾਰ ਪਰਮੇਸ਼ਰ ਹੀ ਗੁਰੂ ਸਾਹਿਬ ਦਾ ਰੂਪ ਧਾਰ…
-
ਚਮਕੌਰ ਸਾਹਿਬ ਦਾ ਅਣਗੋਲਿਆ ਇਤਿਹਾਸ
✍ *ਚਮਕੌਰ ਸਾਹਿਬ ਦੇ ਇਤਿਹਾਸ ਦਾ ਅਣਗੌਲਿਆ ਪੰਨਾ ਜੋ ਬਹੁਤਿਆਂ ਨੇ ਅਜੇ ਤੱਕ ਨਹੀਂ ਪੜ੍ਹਿਆ ….ਆਉ ਆਪਾ ਪੜਚੋਲ ਕਰੀਏ ?* ⛳ ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਸਾਹਮਣੇ ਮੁੱਖ ਦਵਾਰ ਉਪਰ ਜੋਗੀ ਅੱਲ੍ਹਾਂ ਯਾਰ ਖ਼ਾਂ ਦੇ ਕਾਲੇ ਅੱਖਰਾਂ ਵਿੱਚ ਲਿਖੇ ਹੋਏ ਸ਼ਬਦ ਇਸ ਅਸਥਾਨ ਦੀ ਇਤਿਹਾਸਕ ਮਹਤੱਤਾ ਨੂੰ ਬਾਖੂਬੀ ਬਿਆਨ ਕਰ ਜਾਂਦੇ ਹਨ- *”ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ। ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਯੇ।”* ਚਮਕੌਰ ਦੀ ਧਰਤੀ ਉੱਪਰ ਹੋਈ ਸੰਸਾਰ ਦੇ ਇਤਿਹਾਸ ਦੀ ਸਭ ਤੋਂ ” ਅਸਾਂਵੀ ਅਤੇ ਇਕਪਾਸੜ ਜੰਗ-ਸਾਕਾ ਚਮਕੌਰ ” ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਗਾਥਾ ਵੀ ਸਿੱਖ ਇਤਿਹਾਸ ਦਾ…
-
ਚਮਕੌਰ ਦੀ ਗੜੀ
ਬਨੇਰੇ ਗੜੀ ਦੇ ਭਾਵੇਂ ਨੇ ਬਹੁਤ ਕੱਚੇ, ਇਰਾਦੇ ਸਭ ਸਿੰਘਾਂ ਦੇ ਨੇ ਬਹੁਤ ਸੱਚੇ। ਫੌਜ ਮੁਗਲਾਂ ਦੀ ਭਾਵੇਂ ਬਹੁਤ ਭਾਰੀ ਸੀ,ਅੰਦਰ ਗਿਣਤੀ ਦੇ ਸਿੰਘ ਸਿਰਫ ਚਾਲੀ ਸੀ। ਬਾਹਰ ਕੁੱਟਿਲ ਨੀਤੀ ਪਏ ਚੱਲਦੇ ਸੀ, ਅੰਦਰ ਬਾਣੀ ਅਨੁਸਾਰ ਸਿੰਘ ਚੱਲਦੇ ਸੀ। ਜੰਗ ਝੂਠ ਤੇ ਸੱਚ ਦਾ ਹੋਣ ਲੱਗਾ, ਖ਼ੂਨ ਯੋਧਿਆਂ ਦਾ ਹੈ ਚੋਣ ਲੱਗਾ। ਗੁਰੂ, ਸਵਾ ਲੱਖ ਨਾਲ ਇੱਕ ਲੜਾਉਣ ਲੱਗਾ, ਗੋਬਿੰਦ ਸਿੰਘ ਹੈ ਤਾਹੀਂ ਕਹਾਉਣ ਲੱਗਾ। ਗੜੀ ਚੋਂ ਪੰਚਾਂ ਜੋ ਹੁਕਮ ਸੁਣਿਆ ਸੀ, ਗੁਰਾਂ ਉਸ ਤਾਈਂ ਖ਼ੂਬ ਪੁਗਾਇਆ ਸੀ। ਗੁਰੂ ਮੁਗਲਾਂ ਦੇ ਹੱਥ ਨਾ ਆਿੲਆ ਸੀ, ਉਨ੍ਹਾਂ ਜਿਉਂਦਾ ਹੀ ਫੜਨਾ ਚਾਹਿਆ ਸੀ। ਕੈਦ ਸੱਚ ਨੂੰ ਕੋਈ ਨਹੀਂ ਕਰ ਸੱਕਿਆ, ਜ਼ੁਲਮ ਸੱਚ ਦੇ ਅੱਗੇ ਨਹੀਂ ਖੜ ਸੱਕਿਆ। ਝੂਠ ਸੱਚ ਨੂੰ ਦਬਾਉਣਾ ਸਦਾ…
-
ਕਹਿਰ ਭਰੀ ਰਾਤ
ਕਿਲ੍ਹਾ ਆਨੰਦ ਪੁਰ ਦਾਤੇ ਜਦ ਛੱਡਿਆਂ ਸੀ, ਉਸ ਵੇਲੇ ਸੀ ਅੰਬਰ ਵੀ ਖ਼ੂਬ ਰੋਇਆ। ਸਰਸਾ ਨਦੀ ਨਹੀਂ ਨੀਰ ਉਹ ਝੱਲ ਸਕੀ, ਜਿਹੜਾ ਇੰਦਰ ਦੀਆਂ ਅੱਖਾਂ ਚੋਂ ਸੀ ਚੋਇਆ। ਉਧਰ ਮੁਗਲਾਂ ਨੇ ਪੂਰੀ ਸੀ ਅੱਤ ਚੁੱਕੀ, ਇੱਧਰ ਆਸ਼ਾ ਕੀ ਵਾਰ ਦਾ ਵਕਤ ਹੋਇਆਂ। ਨਹੀਂ ਪ੍ਰਵਾਹ ਮੰਨੀ ਕਿਸੇ ਵੀ ਦੁਸ਼ਮਣਾਂ ਦੀ, ਨਿਤਨੇਮ ਅਨੁਸਾਰ ਰੱਬੀ ਜੱਸ ਹੋਇਆ। ਭਾਣਾ ਰੱਬ ਦਾ ਦੇਖੋ ਕੀ ਵਰਤਿਆ ਸੀ, ਪੂਰਾ ਪਰਵਾਰ ਸੀ ਤਿੰਨ ਥਾਂ ਵੱਖ ਹੋਇਆ। ਸਰਸਾ ਨਦੀ ਨਹੀਂ ਖ਼ੁਦ ਨੂੰ ਰੋਕ ਸਕੀ, ਰੱਬੀ ਹੁਕਮ ਸੀ ਉਸ ਨੂੰ ਕਿਆ ਖ਼ੂਬ ਹੋਇਅ। ਵੱਡੇ ਪੁੱਤ ਭਾਵੇਂ ਗੁਰਾਂ ਦੇ ਨਾਲ ਚੱਲ ਪਏ, ਕੋਈ ਨਹੀਂ ਜਾਣਦਾ ਛੋਟਿਆਂ ਨਾਲ ਕੀ ਹੋਣਾ। ਗੁਰੂ ਮਹਿਲ ਵੀ ਮੰਨੀ ਸਿੰਘ ਨਾਲ ਚੱਲ ਗਏ, ਕੋਈ ਨਹੀਂ ਜਾਣਦਾ ਰੱਸਤੇ…
-
ਅੰਮ੍ਰਿਤ ਵੇਲਾ
ਅੰਮ੍ਰਿਤ ਵੇਲਾ ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਰੱਬ ਪ੍ਰਸਤ ਰੱਬੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿੱਚ ਅੰਮ੍ਰਿਤ ਵੇਲੇ ਨੂੰ ਕਿਸੇ ਸਮੇਂ ਦੇ ਪੈਮਾਨੇ ਨਾਲ ਬੰਨਿਆ ਜਾਂ ਨਾਪਿਆ ਨਹੀਂ ਜਾ ਸਕਦਾ ਹਾਂ ਸਵੇਰੇ ਜਲਦੀ ਉਠਣਾ ਬਿਲਕੁਲ ਸਹੀ ਗੱਲ ਹੈ ਗੁਰੂ ਸਾਹਿਬ ਵੀ ਫ਼ੁਰਮਾਉਂਦੇ ਹਨ “ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥”(੨੫੫) ਅਤੇ ਇੱਕ ਅੰਗਰੇਜ਼ੀ ਦਾ ਵੀ ਮੁਹਾਵਰਾ…
-
ਗੁਰੂ ਤੇਗ ਬਹਾਦਰ ਜੀ
ਤੇਗ ਬਹਾਦਰ ਬੋਲਿਆ, ਸਿਰ ਦਿੱਤਾ ਧਰਮ ਨ ਡੋਲਿਆ। ਉਸ ਕਹਿਰ ਜ਼ੁਲਮ ਦਾ ਢਾਹਿਆ ਸੀ, ਭਾਵੇ ਔਰੰਗਜੇਬ ਕਹਾਇਆ ਸੀ। ਉਨ੍ਹਾਂ ਗੀਤ ਗੋਬਿੰਦ ਦੇ ਗਾਏ ਸੀ, ਭਾਵੇਂ ਤੇਗ ਦੇ ਧਨੀ ਕਹਾਏ ਸੀ। ਉਹ ਹੁਕਮ ਮਨਾਉਣਾ ਚਾਹੁੰਦਾ ਸੀ,ਤਾਕਤ ਦਾ ਜ਼ੋਰ ਦਖਾਉਦਾ ਸੀ। ਉਹ ਹੁਕਮ ਚ ਰਹਿਣਾ ਚਾਹੁੰਦੇ ਸੀ, ਤਾਕਤ ਤਾਈਂ ਪਏ ਛੁਪਾਉਂਦੇ ਸੀ। ਉਹ ਡਰਦਾ ਹੀ ਡਰਾਉਂਦਾ ਸੀ, ਤਾਂ ਹੀ ਜ਼ੁਲਮ ਉਹ ਪਿਆ ਕਮਾਉਂਦਾ ਸੀ। ਉਹ ਨ ਡਰਦੇ ਤੇ ਨਾ ਡਰਾਉਂਦੇ ਸੀ, ਤਾਂ ਹੀ ਗਿਆਨੀ ਉਹ ਅਖਵਾਉਂਦੇ ਸੀ। ਅੱਜ ਵੀ, ਫਿਰਦੇ ਕਈ ਔਰੰਗੇ ਨੇ, ਜੋ ਰੋਜ਼ ਕਰਾਉਂਦੇ ਦੰਗੇ ਨੇ। ਅੱਜ ਵੀ, ਜ਼ੁਲਮ ਵਿਰੁੱਧ ਸਿੰਘ ਲੜਦੇ ਨੇ, ਮਜਲੂਮਾ ਖ਼ਾਤਰ ਖੜਦੇ ਨੇ। ਅੱਜ ਵੀ, ਦਿੱਲੀ ਜ਼ੁਲਮ ਪਈ ਢਾਉਦੀ ਏ, ਤਾਂ ਹੀ ਨਿੱਤ ਪੁਆੜੇ ਪਾਉਂਦੀ ਏ।…