-
ਜਪੁ ਬਾਣੀ ਦਾ ਮੰਗਲਾ ਚਰਣ
੧ – ਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ- ਇਕ – ਇਸਤਰੀ ਲਿੰਗ ਇਕ ਵਚਨ ਲਈ ਇਕੁ- ਪੁਲਿੰਗ ਇੱਕ ਵਚਨ ਲਈ ਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ ) ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ। *ਓ*- ਇਸ ਦਾ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ…