-
ਏਕਸ ਕੇ ਹਮ ਬਾਰਿਕ
*ਏਕਸ ਕੇ ਹਮ ਬਾਰਿਕ* ਜੇ ਅੱਜ ਆਪਾਂ ਪਰਵਾਰਾਂ ਅੰਦਰ ਝਾਤ ਮਾਰਦੇ ਹਾਂ ਤਾਂ ਇਕ ਹੀ ਮਾਂ-ਬਾਪ ਦੀ ਔਲਾਦ ਅੰਦਰ ਕਿਤੇ ਆਪਸੀ ਪਿਆਰ ਬਹੁਤ ਘੱਟ ਨਜ਼ਰੀਂ ਆਉਂਦਾ ਹੈ। ਸਭ ਮੈਂ-ਮੇਰੀ ਵਿੱਚ ਗ਼ਲਤਾਨ ਹੋਏ ਪਏ ਹਨ। ਜਦ ਕਿ ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ ਸੋ ਮੇਰਾ ਖਿਆਲ ਹੈ ਇਸ ਤਰ੍ਹਾਂ ਅਸੀ ਸਭ ਇੱਕ ਪਿਤਾ ਦੇ ਬੱਚੇ ਹੋਣ ਕਰਕੇ ਇੱਕ ਪਰਵਾਰ ਹੀ ਤਾਂ ਹਾਂ। ਗੁਰੂ ਸਾਹਿਬ ਤਾਂ ਸਪੱਸ਼ਟ ਲਫ਼ਜ਼ਾਂ ਵਿੱਚ ਫ਼ੁਰਮਾਉਂਦੇ ਹਨ “ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥(ਪੰਨਾ-੯੭) ਅਸੀ ਸਿਧਾਂਤ ਨੂੰ ਸਮਝ ਨਹੀਂ ਸਕੇ ਇਸੇ ਕਰਕੇ ਸਾਡੇ ਅੰਦਰ ਮੇਰ-ਤੇਰ ਨੇ ਘਰ ਕਰ ਲਿਆ ਹੈ। ਜਿਸਦੇ ਫਲ ਸਰੂਪ ਹਊਮੈ ਨੇ ਸਾਨੂੰ ਬੁਰੀ ਤਰਾਂ ਘੇਰ…
-
ਗੁਰਬਾਣੀ ਤੇ ਅੰਗਰੇਜ਼ੀ ਲਿਪੀ
Balwinder Singh – ਇੱਕ ਸਵਾਲ ਹੈ ਕੀ ਸਿੱਖ ਬੱਚਿਆ / ਵੱਡਿਆਂ ਨੂੰ ਗੁਰਮਖੀ ਦੇ ਗੁਟਕਿਆਂ ਤੋਂ ਹੀ ਪਾਠ ਕਰਨਾ ਚਾਹੀਦਾ ਹੈ ਜਾਂ ਅੰਗਰੇਜ਼ੀ ਦੇ ਗੁਟਕਿਆਂ ਤੋਂ ਵੀ ਕੀਤਾ ਜਾ ਸਕਦਾ ਹੈ। ਜੇ ਅੰਗਰੇਜ਼ੀ ਦੇ ਗੁਟਕਿਆਂ ਤੋਂ ਨਹੀਂ ਤਾਂ ਕਿਉ ਨਹੀਂ ਤੇ ਕੀਤਾ ਜਾ ਸਕਦਾ ਹੈ ਇਸ ਦੇ ਕੀ ਫਾਇਦੇ / ਨੁਕਸਾਨ ਹੋ ਸਕਦੇ ਹਨ। ਕ੍ਰਿਪਾ ਕਰਕੇ ਸਾਰੇ ਅਪਣੇ ਅਪਣੇ ਵਿਚਾਰ ਖੁੱਲ ਕੇ ਦਿਉ ਜੀ। Bhawanjot Kaur – For someone who is just coming towards gursikhi and doesn’t know Punjabi at all, English Gutka is a good start. Once they start learning Punjabi a bit more, the transition to Punjabi Gutka is must. However, for young kids in their growing age…