ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਸੂਰਜ, ਪੂਰਾ ਗਰਮ, ਤੇ ਰੇਤਾ ਵੀ ਗਰਮ ਸੀ।
ਅੱਗ, ਪੂਰੇ ਜੌਬਨ ਤੇ ਸੀ, ਤੇ ਤਵੀ ਵੀ ਗਰਮ ਸੀ।
ਚੰਦੂ ਵੀ ਗਰਮ, ਤੇ ਭੜਭੂੰਜਾ ਵੀ ਗਰਮ ਸੀ।
ਗੁਰੂ ਅਰਜਨ ਹੀ ਉੱਥੇ, ਠੰਡੇ ਤੇ ਨਰਮ ਸੀ।
ਹੱਥ ਜੋੜ, ਸਾਈ ਮੀਆਂ ਮੀਰ, ਆ ਬੇਨਤੀ ਕਰਦਾ ਏ।
ਗੁਰੂ ਸਾਹਿਬ ਕੋਲ ਆ ਕੇ, ਦਿਲੌਂ, ਹਮਦਰਦੀ ਭਰਦਾ ਏ।
ਕਹਿੰਦਾ, ਹੁਕਮ ਕਰੋ ਦਾਤਾ ਜੀ,
ਮੈ ਹੁਣੇ ਹੀ ਸਬਕ ਸਿਖਾ ਦਿਆਂ।
ਹੁਕਮ ਕਰੋ ਤਾਂ ਦਾਤਾ ਜੀ,
ਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ।
ਗੁਰੂ ਨਿਮਰਤਾ ਸਹਿਤ ਫੁਰਮਾਉਦੇ, ਸਾਂਈ ਜੀ।
ਮੰਨ ਭਾਣਿਓ ਕਿਉ ਭਟਕਾਉਂਦੇ, ਸਾਂਈ ਜੀ।
ਅੱਜ ਸਬਰ ਦੀ ਜਬਰ ਨਾਲ ਚੱਲੀ ਹੈ ਜੰਗ।
ਮੁਲਤਾਨੀ ਪੜ ਸੁਣ ਕੇ ਰਹਿ ਗਿਆ ਹੈ ਦੰਗ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।