ਖਾਲਸਈ ਬੋਲੇ
Stick = ਡੰਡਾ- ਅਕਲਦਾਨ
Shoe = ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
Device made of reeds to clean grains = ਛੱਜ – ਅਦਾਲਤੀਆ
Blanket/quilt =ਰਜਾਈ- ਅਫਲਾਤੂਨੀ
sleep = ਸੌਣਾ – ਅੜਿੰਗ ਬੜਿੰਗ
Sick = ਬੁਖਾਰ- ਆਕੜਭੰਨ
Milk = ਦੁੱਧ – ਸਮੁੰਦਰ
Salt =ਲੂਣ – ਸਰਬਰਸ
Hard stick = ਸੋਟਾ – ਸਲੋਤਰ
Little bit = ਥੋੜਾ – ਸਵਾਇਆ
One = ਇੱਕ- ਸਵਾ ਲੱਖ
Radish = ਮੂਲੀ- ਕਰਾੜੀ
Hunger = ਭੁੱਖ – ਕੜਾਕਾ
Knife =ਚਾਕੂ- ਕੋਤਵਾਲ
Lassi/ beverage = ਲੱਸੀ – ਖਾਰਾ ਸਮੁੰਦਰ
Cigarette = ਬੀੜੀ ਪੀਣਾ – ਗਧੀ ਚੁੰਘਣਾ
Afraid =ਡਰਾਕਲ – ਗਿੱਦੜ
Deaf = ਗੂੰਗਾ – ਗੁਪਤਾ
Needle = ਸੂਈ – ਚਲਾਕਣ
Urine = ਪਿਸ਼ਾਬ ਕਰਨਾ – ਚੀਤਾ ਭਜਾਉਣਾ
Donkey =ਗਧਾ – ਥਾਣੇਦਾਰ
Big spoon = ਕੜਛੀ -ਦਿਆਲ ਕੌਰ
Sleeping = ਨੀਂਦ – ਧਰਮਰਾਜ ਦੀ ਧੀ
Half bread = ਅੱਧੀ ਰੋਟੀ- ਫੱਟੜ ਪ੍ਰਸ਼ਾਦਾ
Corn/maize = ਮੱਕੀ -ਬਸੰਤ ਕੌਰ
Brinjal = ਬੈਂਗਣ-ਬਟੇਰਾ
Central part of head without hair = ਗੰਜਾ – ਕਲਗਾ ਸਿੰਘ
Blind =ਅੰਨ੍ਹਾ -ਸੂਰਮਾ ਸਿੰਘ
Engine = ਇੰਜਣ -ਤੇਜਾ ਸਿੰਘ
Train = ਰੇਲ ਗੱਡੀ – ਭੂਤਨੀ
Bus = ਬੱਸ – ਨੱਕ ਵੱਢੀ
Fish =ਮੱਛੀ – ਜਲ ਤੋਰੀ
Cock = ਮੁਰਗਾ – ਕਾਜ਼ੀ
Dog = ਕੁੱਤਾ -ਕੁਤਬਦੀਨ
By cycle = ਸਾਈਕਲ – ਸ਼ੈਤਾਨੀ ਚਰਖਾ
Hand pump =ਨਲਕਾ – ਦਸ ਨੰਬਰੀਆ
White hair =ਧੌਲੇ – ਹੀਰੇ
Piper = ਮਿਰਚ – ਲੜਾਕੀ
Onion = ਗੰਢਾ = ਰੂਪਾ
Sugar = ਖੰਡ =ਸਿਰ ਖਿੰਡੀ
Sugar = ਗੁੜ = ਸਿਰ ਜੋੜ
Carrots = ਗਾਜਰਾਂ = ਗੋਬਿੰਦੀਅਾਂ
Wooden spade = ਫਾਹੁੜਾ = ਕਦਰਦਾਨ
Teeth = ਦੰਦਾ ਦਾ ਬੀੜ = ਘੁਲਾੜੀ
Dirty under wear = ਮੈਲਾ ਕਛਹਿਰਾ = ਮਸਤਾਨਾ
Stool = ਗੰਦਾ ਪਿਅਾ ਹੋਵੇ = ਮੁਗਲ ਮਰਿਅਾ ਪਿਅਾ
Under wear’s rope = ਨਾਲਾ ਬਦਲਣਾ = ਛਾੳੁਣੀ ਬਦਲਣੀ
Latrine = ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਅਾੳੁਣਾ
preserved bread = ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਅਾੳੁਲਾ = ਰੋੜੂ ਪ੍ਰਸ਼ਾਦ
Curd = ਦਹੀਂ-ਲੱਸੀ ਨੂੰ ਮਸਤੋ
Stout = ਝੋਟੇ ਨੂੰ ਮਹਿਖਾਸੁਰ,
Green grass =ਹਰੇ ਘਾਹ ਨੂੰ ਮਖ਼ਮਲੀ ਫਰਸ਼,
Cat = ਬਿੱਲੀ ਨੂੰ ਮਲਿਕਾ,
Body =ਸਰੀਰ ਨੂੰ ਮੜੋਲੀ,
Stolen = ਲੁੱਟਮਾਰਨ ਨੂੰ ਮਾਰਵਕਾਰਾ,
Weeping on death= ਸਿਆਪੇ ਨੂੰ ਮਾਰੂ ਰਾਗ,
Sweet = ਮਠਿਆਈ ਨੂੰ ਸ਼ਕਰਕੰਦੀ,
Wooden tooth brush = ਦਾਤਣ ਨੂੰ ਮੁਸ਼ਮਾਂਜਣਾ,
Salt = ਲੂਣ ਨੂੰ ਰਾਮ ਰਸ,
very small pumpkin = ਟੀਂਡੇ ਨੂੰ ਰਾਮ ਲੱਡੂ,
Onion = ਗੰਢੇ ਨੂੰ ਰੁੱਪਾ,
Earthen vessel = ਕਾੜ੍ਹਨੀ ਨੂੰ ਰੂਪ ਕੌਰ,
Devil =ਭੂਤ ਨੂੰ ਰੰਘੜ
Half blind = ਕਾਣੇ ਨੂੰ ਲੱਖ ਨੇਤਰਾ,
Have one hand = ਟੁੰਡੇ ਨੂੰ ਲੱਖ ਬਾਹਾਂ,
Blind = ਅੰਨ੍ਹੇ ਨੂੰ ਸੂਰਮਾ,
One leg not working = ਲੰਙੇ ਨੂੰ ਸੁਚਾਲਾ,
Paste = ਮੱਲ੍ਹਮ ਨੂੰ ਗੋਪਾਲ ਚੰਦਨ,
dead body = ਸਰੀਰ ਛੱਡ ਜਾਣ ਵਾਲੇ ਨੂੰ ਚੋਲਾ ਬਦਲਣਾ,
cock = ਰਸੋਈਏ ਨੂੰ ਲਾਂਗਰਾ ਸਿੰਘ
Red chili = ਲਾਲ ਮਿਰਚ ਨੂੰ ਲੜਾਕੀ,
Millet = ਬਾਜਰੇ ਨੂੰ ਲਾਚੀ ਦਾਣਾ,
Cheap people = ਘਟੀਆ ਲੋਕਾਂ ਨੂੰ ਲੰਡੀ ਬੁੱਚੀ,
Group of Khalsa = ਸਿੰਘਾਂ ਦੇ ਕਾਫ਼ਲੇ ਨੂੰ ਵਹੀਰਾਂ ਜਾਂ ਗੁਰੂ ਕੀ ਫ਼ਜ
Mixture of marijuana , almond, milk (smoothie) etc = ਭੰਗ ਦੀ ਮਿੱਠੀ ਦੇਗ ਨੂੰ ਸ਼ਹੀਦੀ ਦੇਗ,
Fat stick = ਭੰਗ ਘੋਟਣ ਵਾਲੇ ਡੰਡੇ ਨੂੰ ਸਲੋਤਰ,
Stick = ਸੋਟੇ ਨੂੰ ਅਕਲ ਦਾਨ,
Air = ਹਵਾ ਨੂੰ ਇੰਦਰਾਣੀ
Elephant = ਹਾਥੀ ਨੂੰ ਕੋਟਾ ਸਿੰਘ
Gram = ਛੋਲਿਆਂ ਨੂੰ ਬਦਾਮ,
Bread = ਰੋਟੀ ਨੂੰ ਪ੍ਰਸ਼ਾਦਾ,
Brinjal = ਬੈਂਗਣ ਨੂੰ ਬਟੇਰਾ,
Burned green gram = ਹੋਲਾਂ ਨੂੰ ਇਲਾਚੀਆਂ,
Rafter = ਕੜ੍ਹੀ ਨੂੰ ਅੰਮਿ੍ਤੀ,
Cardamom = ਇਲਾਚੀ ਨੂੰ ਫ਼ਲਾਈ,
Sugar = ਸ਼ੱਕਰ ਨੂੰ ਸਿਰਖਿੰਡੀ,
Radish = ਮੂਲੀ ਨੂੰ ਕਰਾੜੀ
Bamboo house = ਛੰਨ ਨੂੰ ਸੀਸ ਮਹਿਲ,
Broom = ਝਾੜੂ ਨੂੰ ਸੁੰਦਰੀ,
Shoe = ਜੁੱਤੀ ਨੂੰ ਅਣਥੱਕ ਸਵਾਰੀ,
Blanket = ਰਜਾਈ ਨੂੰ ਅਫ਼ਲਾਤੂਨੀ ਮੁਰਗਾ,
Dog = ਕੁੱਤੇ ਨੂੰ ਕੁਤਬਦੀਨ,
Ready to sleep = ਨੀਂਦ ਨੂੰ ਧਰਮ ਰਾਜ ਦੀ ਧੀ,
Govt land = ਸਰਕਾਰੀ ਜ਼ਮੀਨ ਨੂੰ ਟੁੱਕਰ,
Penny = ਪੈਸੇ ਨੂੰ ਤਾਂਬਾ,
Wealth = ਦੌਲਤ ਨੂੰ ਦਮੜਾ,
Glass/ mug = ਗਲਾਸ ਨੂੰ ਚੁਬਾਰਾ,
Big spoon = ਕੜਛੀ ਨੂੰ ਰੱਜੀ,
Trouser = ਸਲਵਾਰ ਨੂੰ ਦੋਨਾਲੀ
Hubble bubble = ਹੁੱਕੇ ਨੂੰ ਜਗਤ ਜੂਠ,
Cigarette = ਬੀੜੀ ਨੂੰ ਗਧੀ ਚੁੰਘ
Falling + ਡਿੱਗ ਪੈਣ ਵਾਲੇ ਨੂੰ ਛਾਲ ਮਾਰਨੀ,
Milk = ਦੁੱਧ ਨੂੰ ਸਮੁੰਦਰਾ,
Salt = ਲੂਣ ਨੂੰ ਸਰਬਰਸ,
Hairless head = ਸਿਰੋਂ ਰੋਡੇ ਨੂੰ ਸਿਰਗੁੰਮ,
Sugar = ਗੁੰਮ ਨੂੰ ਸਿਰ ਜੋੜ,
Marijuana = ਭੰਗ ਨੂੰ ਸੁੱਖ ਨਿਧਾਨ,
Sieve == ਛਾਨਣੀ ਨੂੰ ਸੁਜਾਖੀ,
Sweeper = ਝਾੜੂ ਦੀ ਸੇਵਾ ਕਰਨ ਵਾਲੇ ਨੂੰ ਸੂਬੇਦਾਰ,
A piece of cotton wrap around neck = ਪਰਨੇ ਨੂੰ ਹਜ਼ੂਰੀਆ,
Old cloth = ਪਾਟੇ ਕੱਪੜੇ ਨੂੰ ਹੰਕਾਰਿਆ,
Pyre = ਚਿਖ਼ਾ ਨੂੰ ਕਾਠਗੜ੍ਹ,
Khanda =ਖੰਡੇ ਨੂੰ ਕਾਨੂੰਗੋ,
Dog = ਕੁੱਤੇ ਨੂੰ ਅਹਿਮਦ ਸ਼ਾਹ ਅਬਦਾਲੀ,
Turmeric ਹਲਦੀ ਨੂੰ ਕੇਸਰ,
Urine = ਪੇਸ਼ਾਬ ਕਰਨ ਨੂੰ ਗੜ੍ਹ ਤੋੜਨਾ,
Carrot = ਗਾਜਰ ਨੂੰ ਗੋਵਿੰਦੀ,
Shoe = ਜੁੱਤੀ ਨੂੰ ਚਰਨਦਾਸੀ,
Opium = ਅਫ਼ੀਮ ਨੂੰ ਚਿਮਨੀ ਬੇਗਮ,
By cycle = ਸਾਈਕਲ ਨੂੰ ਵਾਵਰੋਲਾ,
Train = ਰੇਲ ਗੱਡੀ ਨੂੰ ਭੂਤਨੀ,
Engine of train = ਰੇਲ ਦੇ ਇੰਜਣ ਨੂੰ ਤੇਜਾ ਸਿੰਘ,
Fish = ਮੱਛੀ ਨੂੰ ਜਲ ਤੋਰੀ,
Jalebi =ਜਲੇਬੀ ਨੂੰ ਜੰਡ ਦੀ ਫ਼ਲੀ,
Needle =ਸੂਈ ਨੂੰ ਜੋੜ ਮੇਲਣੀ,
Toilet = ਪਖਾਨੇ ਜਾਣ ਨੂੰ ਜੰਗਲ ਪਾਣੀ ਜਾਣਾ,
Donkey = ਗਧੇ ਨੂੰ ਥਾਣੇਦਾਰ,
Mirror = ਸ਼ੀਸ਼ੇ ਨੂੰ ਦੀਦਾਰਾ ਸਿੰਘ,
Character = ਵੱਕਾਰ ਨੂੰ ਧਰਮਰਾਜ ਦਾ ਪੁੱਤਰ,
Spade = ਕਹੀ ਨੂੰ ਪਤਾਲਪੁਰੀ,
Wood cutter = ਕੁਹਾੜੇ ਨੂੰ ਪਰਸਾ ਰਾਮ,
Sheep = ਭੇਡ ਨੂੰ ਪਰੀ,
Fan = ਪੱਖੇ ਨੂੰ ਪੌਣ ਪ੍ਰਕਾਸ਼,
hand & mouth wash = ਮੂੰਹ-ਹੱਥ ਧੋਣ ਨੂੰ ਪੰਜ ਇਸ਼ਨਾਨਾ,
Ghee = ਘਿਓ ਨੂੰ ਪੰਜਵਾਂ ਰਤਨ,
Day light = ਦਿਨ ਨੂੰ ਪ੍ਰਕਾਸ਼ਾ ਸਿੰਘ,
Fire = ਅੱਗ ਨੂੰ ਬਸੰਤਰ,
Small spade = ਖੁਰਪੇ ਨੂੰ ਬਾਜ,
Turnip =ਸ਼ਲਗਮ ਨੂੰ ਭੋਇੰਸੁਰ ਆਦਿ ਆਖ਼ਦੇ ਸਨ।