ਸਚਾਈ
ਬੰਦਿਆਂ ! ਸੱਚ ਨੇ ਸਦਾ ਹੀ ਸੱਚ ਰਹਿਣਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਸਾਰੇ ਪਾਪਾਂ ਦਾ ਦਾਰੂ , ਸਦਾ ਸੱਚ ਰਹਿਣਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਝੂਠ ਸੱਚ ਦੇ ਸਾਹਵੇਂ ਨਹੀਂ ਖੜ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਝੂਠ ਨੇ ਸਦਾ ਹੀ ਤੈਨੂੰ ਬਰਬਾਦ ਕਰਨੈ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਮਿੱਤ ਕਿਸੇ ਦੀ ਮਾਇਆ ਨਹੀਂ ਬਣ ਸਕਦੀ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਚਮਕਦਾਰ ਸਭ ਸੋਨਾ ਨਹੀਂ ਹੋ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਸਿਆਸਤਦਾਨ ਨਹੀਂ ਕਿਸੇ ਦਾ ਮਿੱਤ ਬਣਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਭਾਈ ਘਨੀਆ ਨਹੀਂ ਹਰ ਕੋਈ ਬਣ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਦੂਜਿਆਂ ਖ਼ਾਤਰ ਨਹੀਂ ਹਰ ਕੋਈ ਮਰ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਤੇਗ ਬਹਾਦਰ ਨਹੀਂ ਹਰ ਕੋਈ ਬਣ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਇਸ ਜੱਗ ਤੇ ਕਿਸੇ ਨਹੀਂ ਬੈਠ ਰਹਿਣਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਮੌਤੋਂ ਬੱਚ ਕੇ ਕੋਈ ਨਹੀਂ ਰਹਿ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਖੰਡੇ ਦੀ ਧਾਰ ਉਤੇ ਹਰੇਕ ਨਹੀਂ ਨੱਚ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਝੂਠੇ ਲਾਰੇ ਤੈਨੂੰ ਕਦੀ ਵੀ ਨੇ ਲੁੱਟ ਸਕਦੇ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਆਨੰਦ ਗੁਰੂ ਤੌ ਬਿਨਾ ਨਹੀਂ ਮਿਲ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਗੁਰੂ ਗ੍ਰੰਥ ਜਿਹਾ ਗੁਰੂ ਕੋਈ ਨਹੀਂ ਹੋ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਜੋ ਤੂੰ ਬੀਜੇਂ ਗਾ ਵੱਡਣਾ ਵੀ ਉਹੀਓ ਪੈਣਾ ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਜ਼ੁਲਮ ਖ਼ਾਤਰ ਕਦੇ ਝੂਠ ਨਹੀਂ ਖੜ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਸਿਰਫ ਭੇਖ ਨਾਲ ਧਰਮੀ ਨਹੀਂ ਹੋ ਸਕਦਾ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਮੁਲਤਾਨੀ ਬਾਣੀ ਹੀ ਸੋਚ ਨੂੰ ਬਦਲ ਸਕਦੀ।
ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ