ਬੇ-ਗ਼ਮ ਪੁਰਾ
ਪੰਚਾਇਤ ਗੁਰੂ ਜੀ ਬਣਾਉਣ ਨੇ ਲੱਗੇ।
ਗੁਰੂ, ਕੌਮ ਨੂੰ ਰਸਤੇ ਪਾਉਣ ਨੇ ਲੱਗੇ।
ਜਾਤ ਨਹੀਂ ਦੇਖੀ ਪਾਤ ਨਹੀਂ ਦੇਖੀ।
ਸਿੱਖ ਦੀ ਸਿਰਫ ਔਕਾਤ ਹੈ ਦੇਖੀ।
ਦਇਆ ਧਰਮ ਤੇ ਹਿੰਮਤ ਦੇਖੀ।
ਨਾਲ ਹੀ ਸਿੱਖ ਦੀ ਦ੍ਰਿੜਤਾ ਦੇਖੀ।
ਸਾਹਿਬੀ ਸਿੱਖ ਦੇ ਅੰਦਰ ਦੇਖੀ।
ਰੱਬੀ ਸ਼ੱਕਤੀ ਪੰਚਾਇਤ ਚ ਦੇਖੀ।
ਅਸੀਂ ਨਿੱਜ ਸੁਆਰਥ ਤੇੇ ਮਰਦੇ।
ਛੋਟੇ ਮੋਟੇ ਜਿਹੇ ਲਾਲਚ ਤੇ ਮਰਦੇ।
ਗੁਰੂ ਦੀ ਸੋਚ ਨਹੀਂ ਅਸੀਂ ਅਪਣਾਈ।
ਖ਼ੁਆਰੀ ਅਸੀਂ ਹੈ ਤਾਹਿਓ ਪਾਈ।
ਗੁਰੂ ਦਾ ਰਸਤਾ ਤੂੰ ਅਪਣਾ ਲੈ।
ਬੇ-ਗ਼ਮ ਪੁਰਾ ਤੂੰ ਦੇਸ਼ ਬਣਾ ਲੈ।
ਮੁਲਤਾਨੀ ਅਪਣਾ ਮਨ ਸਮਝਾ ਲੈ।
ਬਾਕੀਆਂ ਨੂੰ ਵੀ ਇਹ ਪਾਠ ਪੜ੍ਹਾ ਲੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।