ਵੋਟ ਸਮਝ ਕੇ ਪਾਓ
ਉਠੋ ਵੀਰੋ ਭੈਣਾਂ ਸਾਰੇ ਅਪਣਾ ਘਰ ਬਚਾਓ।
ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ।
ਚੋਰ ਮਚੱਕਿਆਂ ਸਭ ਨੇ ਰਲ ਕੇ ਤੁਹਾਨੂੰ ਲੁਟਿਆ ਤੇ ਲੁੱਟਣਾ ਹੈ।
ਪਹਿਲਾ ਇਨ੍ਹਾਂ ਕੁੱਟਿਆ ਤੁਹਾਨੂੰ ਅੱਗੋਂ ਵੀ ਇਨ੍ਹਾਂ ਕੁੱਟਣਾ ਹੈ।
ਵੋਟ ਅਪਣੇ ਦੀ ਕੀਮਤ ਵੀਰੋ ਸਮਝੋ ਤੇ ਸਮਝਾਓ।
ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ।
ਇਨ੍ਹਾਂ ਝੂਠੇ ਲੀਡਰਾਂ ਦੀਆਂ ਤੁਸੀਂ ਗੱਲਾਂ ਵਿੱਚ ਨਾ ਆਓ।
ਝੂਠੇ ਲਾਰੇ ਲਾਉਣ ਵਾਲੇ ਸਭ ਗੱਪੀ ਅੱਜ ਭਜਾਓ।
ਬੋਤਲ ਦੇ ਲਾਲਚ ਵਿੱਚ ਆ ਕੇ ਹੱਕ ਨਾ ਐਂਵੇਂ ਗਵਾਓ।
ਨਸ਼ੇ ਵੰਡਣ ਵਾਲੇ ਲੀਡਰਾਂ ਕੋਲੋਂ ਅਪਣੇ ਪੁੱਤ ਬਚਾਓ।
ਗੁਰੂਆਂ ਵਾਲੀ ਸੋਚ ਦੇ ਉਤੇ ਇੰਨ੍ਹਾਂ ਤਾਈ ਅਜਮਾਓ।
ਧਰਮ ਜਾਤ ਤੇ ਪਾਰਟੀ ਛੱਡ ਕੇ ਕੈਡੀਡੇਟ ਅਜ਼ਮਾਓ।
ਦਇਆ ਧਰਮ ਤੇ ਹਿੰਮਤ ਵਾਲੀ ਤੱਕੜੀ ਤੇ ਚੜਾਓ।
ਦ੍ਰਿੜਤਾ ਪਹਿਲਾ ਪਰਖ ਕੇ ਸਭਦੀ ਸਾਹਿਬ ਫੇਰ ਬਣਾਓ।
ਵੋਟਾਂ ਪਾਉਣ ਨੂੰ ਸਾਰੇ ਵੀਰੋ ਤੁਸੀਂ ਜ਼ਰੂਰ ਹੀ ਜਾਓ।
ਨਹੀਂ ਜੇ ਕੋਈ ਪਸੰਦ ਤੁਹਾਨੂੰ ਨੋਟਾ ਤੁਸੀਂ ਦਬਾਓ।
ਇਹੋ ਗੱਲ ਅੱਜ ਰਲ ਕੇ ਸਾਰੇ ਮੁਲਤਾਨੀ ਨੂੰ ਸਮਝਾਓ।
ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ।
ਜੇ ਸਹਿਮਤ ਹੋ ਤਾਂ ਸ਼ੇਅਰ ਕਰ ਦਿਓ।
ਅਪਣਾ ਫਰਜ ਤੁਸੀਂ ਪੂਰਾ ਕਰ ਦਿਓ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ ਕਨੇਡਾ।