ਆਨੰਦ ਕੀ ਤੇ ਕਿੱਥੇ ?
ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ??
ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ।
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917}
ਭੁੱਲ ਚੁੱਕ ਦੀ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ