• Poems

    ਸਚਾਈ

    ਬੰਦਿਆਂ ! ਸੱਚ ਨੇ ਸਦਾ ਹੀ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਾਰੇ ਪਾਪਾਂ ਦਾ ਦਾਰੂ , ਸਦਾ ਸੱਚ ਰਹਿਣਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਸੱਚ ਦੇ ਸਾਹਵੇਂ ਨਹੀਂ ਖੜ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਝੂਠ ਨੇ ਸਦਾ ਹੀ ਤੈਨੂੰ ਬਰਬਾਦ ਕਰਨੈ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਮਿੱਤ ਕਿਸੇ ਦੀ ਮਾਇਆ ਨਹੀਂ ਬਣ ਸਕਦੀ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਚਮਕਦਾਰ ਸਭ ਸੋਨਾ ਨਹੀਂ ਹੋ ਸਕਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ ਮਨ ਲਈ। ਸਿਆਸਤਦਾਨ ਨਹੀਂ ਕਿਸੇ ਦਾ ਮਿੱਤ ਬਣਦਾ। ਭਾਵੇਂ ਅੱਜ ਮੰਨ ਲੈ ਤੇ ਭਾਵੇਂ ਕੱਲ…

  • Poems

    ਬੇ-ਗ਼ਮ ਪੁਰਾ

    ਪੰਚਾਇਤ ਗੁਰੂ ਜੀ ਬਣਾਉਣ ਨੇ ਲੱਗੇ। ਗੁਰੂ, ਕੌਮ ਨੂੰ ਰਸਤੇ ਪਾਉਣ ਨੇ ਲੱਗੇ। ਜਾਤ ਨਹੀਂ ਦੇਖੀ ਪਾਤ ਨਹੀਂ ਦੇਖੀ। ਸਿੱਖ ਦੀ ਸਿਰਫ ਔਕਾਤ ਹੈ ਦੇਖੀ। ਦਇਆ ਧਰਮ ਤੇ ਹਿੰਮਤ ਦੇਖੀ। ਨਾਲ ਹੀ ਸਿੱਖ ਦੀ ਦ੍ਰਿੜਤਾ ਦੇਖੀ। ਸਾਹਿਬੀ ਸਿੱਖ ਦੇ ਅੰਦਰ ਦੇਖੀ। ਰੱਬੀ ਸ਼ੱਕਤੀ ਪੰਚਾਇਤ ਚ ਦੇਖੀ। ਅਸੀਂ ਨਿੱਜ ਸੁਆਰਥ ਤੇੇ ਮਰਦੇ। ਛੋਟੇ ਮੋਟੇ ਜਿਹੇ ਲਾਲਚ ਤੇ ਮਰਦੇ। ਗੁਰੂ ਦੀ ਸੋਚ ਨਹੀਂ ਅਸੀਂ ਅਪਣਾਈ। ਖ਼ੁਆਰੀ ਅਸੀਂ ਹੈ ਤਾਹਿਓ ਪਾਈ। ਗੁਰੂ ਦਾ ਰਸਤਾ ਤੂੰ ਅਪਣਾ ਲੈ। ਬੇ-ਗ਼ਮ ਪੁਰਾ ਤੂੰ ਦੇਸ਼ ਬਣਾ ਲੈ। ਮੁਲਤਾਨੀ ਅਪਣਾ ਮਨ ਸਮਝਾ ਲੈ। ਬਾਕੀਆਂ ਨੂੰ ਵੀ ਇਹ ਪਾਠ ਪੜ੍ਹਾ ਲੈ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕਨੇਡਾ।

  • Gurmat vichaar

    ਪੰਚਾਇਣੁ ਆਪੇ ਹੋਆ

    ਗੁਰੂ ਸਾਹਿਬ ਨੇ ਦਸਵੇਂ ਜਾਮੇ ਅੰਦਰ ੧੬੯੯ ਦੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਸੁਨੇਹੇ ਪੱਤਰ ਭੇਜ ਕੇ ਆਨੰਦ ਪੁਰ ਦੀ ਧਰਤੀ ਤੇ ਬੁਲਾਅ ਲਿਆ ਪਰ ਗੁਰੂ ਸਾਹਿਬ ਅਤੇ ਰੱਬ ਤੋਂ ਬਗੈਰ ਕੋਈ ਤੀਜਾ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦਾ ਮਕਸਦ ਕੀ ਹੈ। ਅਸਲ ਵਿੱਚ ਗੁਰੂ ਸਾਹਿਬ ਜਿੱਥੇ ਅੱਜ ਖਾਲਸੇ ਦੀ ਸਾਜਨਾਂ ਕਰਨ ਜਾ ਰਹੇ ਹਨ ਉੱਥੇ ਉਹ ਪੰਚਾਇਤੀ ਰਾਜ ਵੀ ਕਾਇਮ ਕਰ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਜਪੁ ਬਾਣੀ ਅੰਦਰ ਆਏ ਸ਼ਬਦ ” ਪੰਚ ਪਰਵਾਣ ਪੰਚ ਪਰਧਾਨ।।” ਦੇ ਪ੍ਰਯੋਗਿਕ ਅਰਥ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾ ਦੇ ਪੰਚਾ ਦੀ ਗੱਲ ਕੀਤੀ ਹੈ ਜੋ ਰੱਬੀ ਦਰਗਾਹ ਵਿੱਚ ਪਰਵਾਨ ਹੁੰਦੇ ਹਨ ਸੋ…

  • Poems

    ਵੋਟ ਸਮਝ ਕੇ ਪਾਓ

    ਉਠੋ ਵੀਰੋ ਭੈਣਾਂ ਸਾਰੇ ਅਪਣਾ ਘਰ ਬਚਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਚੋਰ ਮਚੱਕਿਆਂ ਸਭ ਨੇ ਰਲ ਕੇ ਤੁਹਾਨੂੰ ਲੁਟਿਆ ਤੇ ਲੁੱਟਣਾ ਹੈ। ਪਹਿਲਾ ਇਨ੍ਹਾਂ ਕੁੱਟਿਆ ਤੁਹਾਨੂੰ ਅੱਗੋਂ ਵੀ ਇਨ੍ਹਾਂ ਕੁੱਟਣਾ ਹੈ। ਵੋਟ ਅਪਣੇ ਦੀ ਕੀਮਤ ਵੀਰੋ ਸਮਝੋ ਤੇ ਸਮਝਾਓ। ਵੋਟ ਸਮਝ ਕੇ ਪਾਓ ਵੀਰੋ ਵੋਟ ਸਮਝ ਕੇ ਪਾਓ। ਇਨ੍ਹਾਂ ਝੂਠੇ ਲੀਡਰਾਂ ਦੀਆਂ ਤੁਸੀਂ ਗੱਲਾਂ ਵਿੱਚ ਨਾ ਆਓ। ਝੂਠੇ ਲਾਰੇ ਲਾਉਣ ਵਾਲੇ ਸਭ ਗੱਪੀ ਅੱਜ ਭਜਾਓ। ਬੋਤਲ ਦੇ ਲਾਲਚ ਵਿੱਚ ਆ ਕੇ ਹੱਕ ਨਾ ਐਂਵੇਂ ਗਵਾਓ। ਨਸ਼ੇ ਵੰਡਣ ਵਾਲੇ ਲੀਡਰਾਂ ਕੋਲੋਂ ਅਪਣੇ ਪੁੱਤ ਬਚਾਓ। ਗੁਰੂਆਂ ਵਾਲੀ ਸੋਚ ਦੇ ਉਤੇ ਇੰਨ੍ਹਾਂ ਤਾਈ ਅਜਮਾਓ। ਧਰਮ ਜਾਤ ਤੇ ਪਾਰਟੀ ਛੱਡ ਕੇ ਕੈਡੀਡੇਟ ਅਜ਼ਮਾਓ। ਦਇਆ ਧਰਮ ਤੇ ਹਿੰਮਤ ਵਾਲੀ ਤੱਕੜੀ…

  • Gurmat vichaar

    ਜਨ ਭਏ ਖਾਲਸੇ

    ਿਅੱਜ ਆਪਾ ਆਮ ਹੀ ਕਹਿ ਦਿੰਦੇ ਹਾਂ ਅੱਜ ਖਾਲਸੇ ਦਾ ਜਨਮ ਦਿਨ ਹੈ ਜਾਂ ਖਾਲਸੇ ਦੇ ਜਨਮ ਦਿਨ ਦੀਆ ਵਧਾਈਆਂ। ਮੈਂ ਕਈ ਵਾਰ ਸੋਚਦਾ ! ਕੀ ਖਾਲਸਾ ੧੬੯੯ ਦੀ ਵਿਸਾਖੀ ਤੇ ਹੀ ਪੈਦਾ ਹੋਇਆਂ ਹੈ ?? ਕੀ ਇਸ ਤੋਂ ਪਹਿਲਾ ਖਾਲਸਾ ਹੈ ਹੀ ਨਹੀਂ ਸੀ?? ਜਦ ਗੁਰੂ ਸਾਹਿਬ ਤੋਂ ਪੁਛਿਆ ਤਾਂ ਕਬੀਰ ਸਾਹਿਬ ਨੇ ਤਾਂ ਖਾਲਸੇ ਦੀ ਪਰਿਭਾਸ਼ਾ ਹੀ ਦੱਸ ਦਿੱਤੀ “ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ “। ਸੋ ਇਸ ਤੋਂ ਸਪੱਸ਼ਟ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾਂ ਕੀਤੀ ਹੈ। ਭਾਵ ਖਾਲਸਾ ਤਾਂ ਪਹਿਲਾਂ ਵੀ ਮੌਜੂਦ ਸੀ।ਭਾਈ ਕਾਹਨ ਸਿੰਘ ਜੀ ਨਾਭਾ ਨੇ ਖਾਲਸਾ ਦੇ ਅਰਥ ਕੀਤੇ ਹਨ – (੧) ਸ਼ੁਧ (੨) ਬਿਨਾ…

  • Gurbani vyaakaran

    Pronounciation

    ਜੋ ਤੁਧੁ ਭਾਵੈ ਸਾਈ ਭਲੀ ਕਾਰ ॥( ਸਾਈ- ਉਹੀ) ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥(ਸਾਂਈ- ਰੱਬ) ਡਡਾ ਡਰ ਉਪਜੇ ਡਰੁ ਜਾਈ ॥( ਡ-ਅੱਖਰ) ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥(ਡੱਡਾ- ਅੱਖਰ) ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ। ( ਡੱਡਾਂ – ਬਹੁਤੇ ਡੱਡੂ) ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ। ( ਹਾਥੀ- ਜਾਨਵਰ) ਸੰਸਾਰ ਸਾਗਰ ਤੇ ਕਢੁ ਦੇ ਹਾਥੀ( ਹਾਥੀਂ- ਹੱਥਾਂ ਨਾਲ) ਜਉ ਤੁਮ ਦੀਵਰਾ ਤਉ ਹਮ ਬਾਤੀ ॥( ਬਾਤੀ- ਦੀਵੇ ਦੀ ਬੱਤੀ) ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ। ( ਬਾਤੀਂ- ਗੱਲਾਂ ਬਾਂਤਾਂ) ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ। ( ਨਾਂਈ- ਨਾਮ ਕਰਕੇ) ਲਉਕੀ ਅਠਸਠਿ ਤੀਰਥ ਨ੍ਹਾਈ। (ਨਾਈ- ਨਹਾਉਣਾ) ਨਾਈ ਉਧਰਿਓ ਸੈਨੁ…

  • Gurmat vichaar

    joy (ਆਨੰਦ)

    Guru sahib is explaining what real joy (ਆਨੰਦ)is? The true lord blesses the word of an individual who gets rid of attachment. This means that his way of talking, living, thinking, and overall character is improved. Then his thoughts are embedded with “dukh nahi sbb sukh hi hai re”. Guru sahib says this is the real joy but one can only understand this from guru himself. “Andro jinn ka moh tutta tin ka shabad sachey sawareya. Kahey nanak eh anand hai anand gur te janeya” (pg-917) Accept my apologies for any mistakes Balwinder Singh Multani

  • conversation,  Gurmat vichaar

    ਆਨੰਦ ਕੀ ਤੇ ਕਿੱਥੇ ?

    ਗੁਰੂ ਸਾਹਿਬ ਸਮਝਾ ਰਹੇ ਹਨ ਅਸਲ ਅਨੰਦ ਕੀ ਹੈ?? ਜਿਸ ਜੀਵ ਦੇ ਅੰਦਰੋਂ ਮੋਹ ਟੁੱਟ ਗਿਆ ਸੱਚੇ ਨੇ ਉਸਦਾ ਸ਼ਬਦ ਹੀ ਸਵਾਰ ਦਿੱਤਾ। ਭਾਵ ਉਸ ਦਾ ਬੋਲ ਚਾਲ, ਰਹਿਣ, ਸੋਚ ਵਿਚਾਰ, ਕਿਰਦਾਰ ਸਭ ਕੁਝ ਸੰਵਾਰ ਦਿੱਤਾ। ਫਿਰ ਉਸ ਦੀ ਸੋਚ ਵਿੱਚ “ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ” ਦਾ ਵਰਤਾਰ ਵਰਤ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹੀ ਅਸਲ ਆਨੰਦ ਹੈ ਪਰ ਇਸ ਆਨੰਦ ਦੀ ਸਮਝ ਗੁਰੂ ਤੋਂ ਪੈਂਦੀ ਹੈ। ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥ ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥ {ਪੰਨਾ 917} ਭੁੱਲ ਚੁੱਕ ਦੀ ਮੁਆਫ਼ੀ ਬਲਵਿੰਦਰ ਸਿੰਘ ਮੁਲਤਾਨੀ