ਸ਼ਰਧਾਂਜਲੀ
“ਘੱਲੇ ਆਵਹਿ ਨਾਨਕਾ ਸੱਦੇ ਉਠੀ ਜਾਹਿ” ਸਤਿਗੁਰੂ ਫ਼ੁਰਮਾਇਆ ਏ।
ਦਾਤਾ! ਅੱਜ ਏ ਦੱਸ ਹਾਂ ਪਹਿਲਾ, ਸਾਨੂੰ ਸਮਝ ਕਿਉ ਨ ਆਇਆ ਏ।
ਦਾਤਾ! ਲਗਦੈ ਮਮਤਾ ਸਾਡੀ ਨੇ ਹੀ ,ਪਰਦਾ ਮੱਤ ਤੇ ਪਾਇਆ ਏ।
ਜੇ ਕਰ ਮਿਹਰ ਤੂੰ ਕਰ ਦਏ ਦਾਤਾ! ਕਿਹੜਾ ਲੱਗਣਾ ਕਰਾਇਆ ਏ।
ਜਿਨ੍ਹਾਂ ਜਿਨਾਂ ਸਾਕ ਕਿਸੇ ਦਾ, ਉਨ੍ਹਾਂ ਸੇਕ ਹੀ ਆਉਦਾ ਏ।
ਜਿਸ ਦੇ ਉਤੇ ਮਿਹਰ ਤੂੰ ਕਰ ਦਏ, ਉਹੀ ਸੇਵ ਕਮਾਉਂਦਾ ਏ।
ਸਤਿਦਰਜੀਤ ਤਾਂ ਭੈਣ ਹੈ ਸਾਡੀ, ਨਾਦੀ ਹੀ ਅਖਵਾਉਂਦੀ ਸੀ।
ਗੁਰਦੁਆਰੇ ਦੀ ਸੇਵਾ ਦੇ ਵਿੱਚ, ਵੱਧ ਚੱੜ ਹੱਥ ਵਟਾਉਂਦੀ ਸੀ।
ਪਰਵਾਰ ਨੂੰ ਘਾਟਾ ਪਹਿਲਾ ਹੀ ਪਿਆ ਸੀ, ਜਦ ਲੋਚ ਨੇ ਫ਼ਤਿਹ ਬੁਲਾਈ ਏ।
ਦਾਤਾ! ਇਹ ਵੀ ਤੇਰੀ ਖੇਡ ਹੀ ਹੈ ਨਾ, ਜੋ ਪੁਰਾਣੀ ਯਾਦ ਦੁਹਰਾਈ ਏ।
ਇਸ ਜੋੜੀ ਨੇ ਰੱਜ ਕੇ, ਤੇਰੇ ਦਰ ਦੀ ਸੇਵ ਕਮਾਈ ਏ।
ਸ਼ਾਇਦ ਤੈਨੂੰ ਮੰਜੂਰ ਹੋ ਗਈ, ਤਾਹੀਂ ਕੋਲ ਬੁਲਾਈ ਏ।
ਅਰਦਾਸ ਤੇਰੇ ਹੈ ਅੱਗੇ ਦਾਤਾ! ਪਰਵਾਰ ਨੂੰ ਇਹ ਸਮਝਾ ਦੇ ਤੂੰ।
ਭੈਣ ਭਰਾ ਦੇ ਵਿੱਚ ਤੂੰ ਦਾਤਾ! ਪਿਆਰ ਨੂੰ ਹੋਰ ਵਧਾ ਦੇ ਤੂੰ।
ਦਾਤਾ! ਮਿਹਰ ਇਨ੍ਹਾਂ ਤੇ ਕਰਕੇ ਤੂੰ, ਗੁਰਬਾਣੀ ਦੇ ਲੜ ਲਾ ਦੇ ਤੂੰ।
ਮੁਲਤਾਨੀ ਪਰਵਾਰ ਦੇ ਵੱਲੋਂ ਦਾਤਾ! ਪਿਆਰ ਸਨੇਹਾ ਪਹੁੰਚਾ ਦੇ ਤੂੰ।