ਬੰਦੀ ਛੋਡ ਗੁਰੂ ਹਰਿ ਗੋਬਿੰਦ ਜੀ
ਹੁਕਮ, ਜਹਾਂਗੀਰ ਨੇ ਸੁਣਾਇਆ ਹੈ,
ਗੁਰੂ ਹਰਿ ਗੋਬਿੰਦ ਤਾਈਂ ਬੁਲਾਇਆ ਹੈ।
ਹੁਕਮ ਉਸ ਦਾ ਗੁਰਾਂ ਅਪਣਾਇਆ ਹੈ,
ਗੁਆਲੀਅਰ ਕਿਲੇ ਚ ਬੰਦ ਕਰਵਾਇਆ ਹੈ।
ਕਿਆ ਦਾਤੇ ਨੇ ਖੇਡ ਰਚਾਇਆ ਹੈ,
ਬਵੰਜਾ ਰਜਿਆ ਤਾਈ ਮਿਲਾਇਆ ਹੈ।
ਗੁਰਾਂ ਪਿਆਰ ਉਨ੍ਹਾਂ ਤਾਈਂ ਪਾਇਆ ਹੈ,
ਅਪਣੀ ਹਿੱਕ ਦੇ ਨਾਲ ਲਗਾਇਆ ਹੈ।
ਜਹਾਂਗੀਰ ਨੂੰ ਸੁਪਨਾ ਆਉਦਾ ਹੈ,
ਉਹ ਡਰਕੇ ਬਹੁਤ ਘਬਰਾਉਦਾ ਹੈ।
ਮੀਆਂ ਮੀਰ ਦੇ ਤਾਈਂ ਬੁਲਾਉਂਦਾ ਹੈ,
ਕਹਾਣੀ ਸਾਰੀ ਉਸੇ ਸੁਣਾਉਂਦਾ ਹੈ।
ਮੀਆਂ ਜੀ ਨੇ ਯਾਦ ਕਰਾਇਆਂ ਹੈ,
ਤੂੰ ਕਹਿਰ ਹੀ ਬਹੁਤ ਕਮਾਇਆ ਹੈ।
ਜਹਾਂਗੀਰ ਦੀ ਸਮਝ ਜਦ ਆਉਦਾ ਹੈ,
ਉਹ ਜਲਦੀ ਹੁਕਮ ਸੁਣਾਉਦਾ ਹੈ।
ਉਹ ਗੁਰਾਂ ਨੂੰ ਬਾਹਰ ਬੁਲਾਉਦਾ ਹੈ,
ਜਿਸੇ ਹਰਿ ਗੋਬਿੰਦ ਠੁਕਰਾਉਂਦਾ ਹੈ।
ਗੁਰਾਂ! ਸ਼ਰਤ ਸਮੇਤ ਜੁਆਬ ਘਲਾਇਆ ਹੈ,
ਜਿੱਥੇ ਬਵੰਜਾ ਰਾਜਿਆਂ ਦਾ ਜ਼ਿਕਰ ਕਰਾਇਆਂ ਹੈ।
ਰਾਜੇ ਨੇ ਇਹ ਖਤ ਜਦ ਪੜਿਆ ਹੈ,
ਅੱਗੋਂ ਉਸ ਵੀ ਨੁਕਤਾ ਘੱੜਿਆ ਹੈ।
ਜੋ ਜੋ ਚੋਲਾ ਤੁਸਾਂ ਦਾ ਫੜ ਸਕਦੇ,
ਉਹਨੂੰ ਕਿਲ੍ਹੇ ਚੋਂ ਬਾਹਰ ਖੜ ਸਕਦੇ।
ਗੁਰਾਂ ਚੋਲਾ ਖ਼ਾਸ ਬਣਵਾਇਆ ਹੈ,
ਬਵੰਜਾ ਰਾਜਿਆ ਤਾਈਂ ਫੜਾਇਆ ਹੈ।
ਗੁਰੂ ਸਭ ਨੂੰ ਬਾਹਰ ਲਿਆਉਦਾ ਹੈ,
ਬੰਦੀ ਛੋਡ ਤਾਂ ਹੀ ਅਖਵਾਉਂਦਾ ਹੈ।
ਸਿਖਾ ਨੇ ਖੁਸ਼ਾ ਮਨਾਇਆ ਹੈ,
ਇਹ ਮੁਲਤਾਨੀ ਦੇ ਮਨ ਭਾਇਆ ਹੈ।
ਭੁੱਲ-ਚੁੱਕ ਦੀ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।