ਕਿਵ ਸਚਿਆਰਾ ਹੋਈਐ
ਰੱਬੀ ਹੁਕਮ ਅਪਣਾ ਲੈ ਬੰਦਿਆ
ਸਚਿਆਰ ਤੂੰ ਆਪੇ ਸਜੱ ਜਾਣਾ ਏ।
ਅੰਦਰ ਨਾਮ ਵਸਾਅ ਲੈ ਬੰਦਿਆ
ਹਉਮੈ ਨੇ ਆਪੇ ਭੱਜ ਜਾਣਾ ਏ।
ਸੱਚ ਨੂੰ ਤੂੰ ਅਪਣਾ ਲੈ ਬੰਦਿਆ
ਕੂੜ ਨੇ ਆਪੇ ਭੱਜ ਜਾਣਾ ਏ।
ਸੁਖ ਨੂੰ ਤੂੰ ਟਿਕਾਅ ਲੈ ਬੰਦਿਆ
ਦੁੱਖ ਨੇ ਆਪੇ ਭੱਜ ਜਾਣਾ ਏ।
ਰੱਬ ਨੂੰ ਤੂੰ ਅਪਣਾ ਲੈ ਬੰਦਿਆ
ਤਿ੍ਸ਼ਨਾ ਨੇ ਆਪੇ ਭੱਜ ਜਾਣਾ ਏ।
ਹਿੰਮਤ ਤੂੰ ਅਪਣਾ ਲੈ ਬੰਦਿਆਂ
ਦਲਿੱਦਰ ਨੇ ਆਪੇ ਭੱਜ ਜਾਣਾ ਏ।
ਸੱਜਣ ਤੂੰ ਬਣਾ ਲੈ ਬੰਦਿਆ
ਦੁਸ਼ਮਣ ਨੇ ਆਪੇ ਭੱਜ ਜਾਣਾ ਏ।
ਅੰਮਿ੍ਤ ਮੂੰਹ ਵਿੱਚ ਪਾ ਲੈ ਬੰਦਿਆ
ਬਿਖ ਨੇ ਆਪੇ ਭੱਜ ਜਾਣਾ ਏ।
ਬੰਦਗੀ ਤੂੰ ਅਪਣਾ ਲੈ ਬੰਦਿਆ
ਵੇਕਾਰਾਂ ਨੇ ਆਪੇ ਭੱਜ ਜਾਣਾ ਏ।
ਚਗਿਆਈ ਤੂੰ ਅਪਣਾ ਲੈ ਬੰਦਿਆ
ਬੁਰਿਆਈ ਨੇ ਆਪੇ ਭੱਜ ਜਾਣਾ ਏ।
ਅੰਦਰ ਜੋਤ ਜਗਾਅ ਲੈ ਬੰਦਿਆ
ਮੁਲਤਾਨੀ ਨੇ ਆਪੇ ਭੱਜ ਜਾਣਾ ਏ।
ਰੱਬੀ ਹੁਕਮ ਅਪਣਾ ਲੈ ਬੰਦਿਆ
ਸਚਿਆਰ ਤੂੰ ਆਪੇ ਸਜ ਜਾਣਾ ਏ।
ਨੋਟ – ਸੁਖ ਭਗਤੀ ਨਾਲ ਪ੍ਰਾਪਤ ਹੋਣਾ ਹੈ।
ਬਲਵਿੰਦਰ ਸਿੰਘ ਮੁਲਤਾਨੀ
9059154932
ਬਰੈਪਟਨ,ਉਨਟਾਰੀਓ
ਕੈੇਨੇਡਾ