conversation

ਗੁਰੂ ਹਰਿ ਕ੍ਰਿਸ਼ਨ ਜੀ

ਪ੍ਰ.੧ ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਦਾ ਕੀ ਨਾਮ ਸੀ?
ਉ. ਗੁਰੂ ਹਰਿ ਰਾਏ ਜੀ।
੨. ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ?
– ਮਾਤਾ ਕ੍ਰਿਸ਼ਨ ਕੌਰ ਜੀ।
੩. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆਂ?
– ਸੰਨ ੧੬੫੬ ਵਿੱਚ ਕੀਰਤ ਪੁਰ ਸਾਹਿਬ।
੪. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਕਦੋਂ ਹੋਈ ?
– ਸਵਾ ਪੰਜ ਸਾਲ ਦੀ ਉਮਰੇਂ।
੫. ਗੁਰੂ ਹਰਿ ਕ੍ਰਿਸ਼ਨ ਜੀ ਦੇ ਕਿੰਨ੍ਹੇ ਭੈਣ ਭਰਾ ਸਨ? ਉਨ੍ਹਾਂ ਦੇ ਨਾਮ ਦੱਸੋ?
– ਗੁਰੂ ਹਰਿ ਕ੍ਰਿਸ਼ਨ ਜੀ ਦਾ ਇੱਕ ਭਰਾ ਰਾਮ ਰਾਏ ਸੀ।
੬. ਰਾਮ ਰਾਏ ਨੇ ਗੁਰਿਆਈ ਪ੍ਰਾਪਤ ਕਰਨ ਲਈ ਕਿਸ ਕੋਲ ਸ਼ਿਕਾਇਤ ਕੀਤੀ?
– ਉਸ ਸਮੇਂ ਦੇ ਬਾਦਸ਼ਾਹ ਔਰੰਗਜੇਬ ਕੋਲ।
੭.ਗੁਰੂ ਸਾਹਿਬ ਦਿੱਲੀ ਕਿਸ ਦੇ ਸੱਦੇ ਤੇ ਗਏ ਸਨ?
– ਸੰਗਤ ਦੇ ਸੱਦੇ ਤੇ
੮. ਗੁਰੂ ਜੀ ਨੇ ਪੰਜੋਖਰੇ ਕਿਸ ਦਾ ਹੰਕਾਰ ਦੂਰ ਕੀਤਾ ਸੀ?
– ਪੰਡਤ ਲਾਲ ਚੰਦ ਦਾ।
੯. ਗੁਰੂ ਜੀ ਨੇ ਲਾਲ ਚੰਦ ਦੇ ਕਹਿਣ ਤੇ ਗੀਤਾ ਦੇ ਅਰਥ ਕਿਸ ਤੋਂ ਕਰਵਾਏ ਸਨ?
– ਛੱਜੂ ਝੋਉਰ ਜੋ ਬੇ ਫ਼ਜ਼ੂਲ ਬੋਲਣ ਅਤੇ ਸੁਣਨ ਤੋਂ ਹਮੇਸ਼ਾ ਗੁਰੇਜ਼ ਕਰਦਾ ਸੀ।
੧੦. ਗੁਰੂ ਜੀ ਦਿੱਲੀ ਕਿੱਥੇ ਠਹਿਰੇ ਸਨ?
– ਰਾਜਾ ਹੈ ਸਿੰਘ ਦੇ ਬੰਗਲੇ।
੧੧. ਰਾਜਾ ਹੈ ਸਿੰਘ ਦੀ ਰਾਣੀ ਨੇ ਗੁਰੂ ਜੀ ਦੀ ਪਰਖ ਕਿਸ ਤਰ੍ਹਾਂ ਕੀਤੀ?
– ਰਾਣੀ ਨੇ ਆਪ ਗੋਲ਼ੀ ਵਾਲੇ ਕੱਪੜੇ ਪਾਕੇ ਗੋਲੀ ਨੂੰ ਰਾਣੀ ਵਾਲੇ ਕੱਪੜੇ ਪਾ ਦਿੱਤੇ।
੧੨. ਗੁਰੂ ਜੀ ਨੇ ਰਾਣੀ ਨੂੰ ਕੀ ਕਿਹਾ ?
– ਗੁਰੂ ਜੀ ਨੇ ਰਾਣੀ ਨੂੰ ਪਹਿਚਾਣ ਕਿ ਕਿਹਾ ਜੇ ਪ੍ਰਭੂ ਨੇ ਰਾਣੀ ਬਣਾਇਆ ਹੈ ਤਾਂ ਰਾਣੀ ਬਣ ਕੇ ਰਹੋ।
੧੨. ਜਦ ਗੁਰੂ ਜੀ ਦਿੱਲੀ ਪਹੁੰਚੇ ਤਾਂ ਉੱਥੇ ਕਿਹੜੀ ਬਿਮਾਰੀ ਫੈਲ ਗਈ?
– ਚੇਚਕ ਦੀ ਬਿਮਾਰੀ।
੧੩. ਗੁਰੂ ਜੀ ਨੇ ਰੋਗੀਆਂ ਦੇ ਰੋਗ ਕਿਸ ਤਰ੍ਹਾ ਠੀਕ ਕੀਤੇ?
– ਗੁਰੂ ਜੀ ਨੇ ਇੱਕ ਚਬੱਚਾ ਬਣਵਾਇਆ ਜਿਸ ਵਿੱਚ ਰੋਗੀਆਂ ਦਾ ਇਸ਼ਨਾਨ ਕਰਾ ਕੇ ਨਾਮ ਬਾਣੀ ਨਾਲ ਜੋੜ ਕੇ ਇਲਾਜ ਕਰਦੇ।
੧੪. ਗੁਰੂ ਜੀ ਜੋਤੀ ਕਦੋਂ ਤੇ ਕਿਸ ਤਰ੍ਹਾਂ ਸਮਾਏ ਸਨ?
– ੧੬੬੪ਈ. ਨੂੰ ਚੇਚਕ ਦੀ ਬਿਮਾਰੀ ਨਾਲ ਜੋਤੀ ਜੋਤ ਸਮਾਅ ਗਏ।
੧੫. ਜਦ ਗੁਰੂ ਜੀ ਸੰਗਤ ਨੂੰ ਨਾਮ ਬਾਣੀ ਰਾਹੀਂ ਠੀਕ ਕਰਦੇ ਸਨ ਫਿਰ ਉਨ੍ਹਾ ਖ਼ੁਦ ਉਸੇ ਬਿਮਾਰੀ ਦਾ ਇਲਾਜ ਅਪਣੇ ਉੱਪਰ ਕਿਉ ਨਹੀਂ ਲਾਗੂ ਕੀਤਾ?
– ਕਿਉਂਕਿ ਗੁਰੂ ਜੀ ਨੇ ਰੱਬੀ ਹੁਕਮ ਵਿੱਚ ਸੰਗਤ ਦੀ ਸੇਵਾ ਕੀਤੀ ਸੀ ਤੇ ਰੱਬੀ ਹੁਕਮ ਵਿੱਚ ਹੀ ਸਰੀਰ ਛੱਡੀਆਂ ਸੀ।
੧੬. ਗੁਰੂ ਜੀ ਨੇ ਗੁਰਿਆਈ ਅੱਗੇ ਤੋਰਨ ਲਈ ਕੀ ਹੁਕਮ ਕੀਤਾ?
– ਗੁਰੂ ਜੀ ਨੇ ਕਿਹਾ “ ਬਾਬਾ ਬਕਾਲੇ”।
੧੭. ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਕਿਨਵੇ ਗੁਰੂ ਹੋਏ ਹਨ?
– ਅਠਵੇਂ ਗੁਰੂ।

Leave a Reply

Your email address will not be published. Required fields are marked *