• conversation

    ਸ਼ਰਧਾਂਜਲੀ

    “ਘੱਲੇ ਆਵਹਿ ਨਾਨਕਾ ਸੱਦੇ ਉਠੀ ਜਾਹਿ” ਸਤਿਗੁਰੂ ਫ਼ੁਰਮਾਇਆ ਏ। ਦਾਤਾ! ਅੱਜ ਏ ਦੱਸ ਹਾਂ ਪਹਿਲਾ, ਸਾਨੂੰ ਸਮਝ ਕਿਉ ਨ ਆਇਆ ਏ। ਦਾਤਾ! ਲਗਦੈ ਮਮਤਾ ਸਾਡੀ ਨੇ ਹੀ ,ਪਰਦਾ ਮੱਤ ਤੇ ਪਾਇਆ ਏ। ਜੇ ਕਰ ਮਿਹਰ ਤੂੰ ਕਰ ਦਏ ਦਾਤਾ! ਕਿਹੜਾ ਲੱਗਣਾ ਕਰਾਇਆ ਏ। ਜਿਨ੍ਹਾਂ ਜਿਨਾਂ ਸਾਕ ਕਿਸੇ ਦਾ, ਉਨ੍ਹਾਂ ਸੇਕ ਹੀ ਆਉਦਾ ਏ। ਜਿਸ ਦੇ ਉਤੇ ਮਿਹਰ ਤੂੰ ਕਰ ਦਏ, ਉਹੀ ਸੇਵ ਕਮਾਉਂਦਾ ਏ। ਸਤਿਦਰਜੀਤ ਤਾਂ ਭੈਣ ਹੈ ਸਾਡੀ, ਨਾਦੀ ਹੀ ਅਖਵਾਉਂਦੀ ਸੀ। ਗੁਰਦੁਆਰੇ ਦੀ ਸੇਵਾ ਦੇ ਵਿੱਚ, ਵੱਧ ਚੱੜ ਹੱਥ ਵਟਾਉਂਦੀ ਸੀ। ਪਰਵਾਰ ਨੂੰ ਘਾਟਾ ਪਹਿਲਾ ਹੀ ਪਿਆ ਸੀ, ਜਦ ਲੋਚ ਨੇ ਫ਼ਤਿਹ ਬੁਲਾਈ ਏ। ਦਾਤਾ! ਇਹ ਵੀ ਤੇਰੀ ਖੇਡ ਹੀ ਹੈ ਨਾ, ਜੋ ਪੁਰਾਣੀ ਯਾਦ ਦੁਹਰਾਈ ਏ। ਇਸ…

  • conversation

    ਬੰਦੀ ਛੋਡ ਗੁਰੂ ਹਰਿ ਗੋਬਿੰਦ ਜੀ

    ਹੁਕਮ, ਜਹਾਂਗੀਰ ਨੇ ਸੁਣਾਇਆ ਹੈ, ਗੁਰੂ ਹਰਿ ਗੋਬਿੰਦ ਤਾਈਂ ਬੁਲਾਇਆ ਹੈ। ਹੁਕਮ ਉਸ ਦਾ ਗੁਰਾਂ ਅਪਣਾਇਆ ਹੈ, ਗੁਆਲੀਅਰ ਕਿਲੇ ਚ ਬੰਦ ਕਰਵਾਇਆ ਹੈ। ਕਿਆ ਦਾਤੇ ਨੇ ਖੇਡ ਰਚਾਇਆ ਹੈ, ਬਵੰਜਾ ਰਜਿਆ ਤਾਈ ਮਿਲਾਇਆ ਹੈ। ਗੁਰਾਂ ਪਿਆਰ ਉਨ੍ਹਾਂ ਤਾਈਂ ਪਾਇਆ ਹੈ, ਅਪਣੀ ਹਿੱਕ ਦੇ ਨਾਲ ਲਗਾਇਆ ਹੈ। ਜਹਾਂਗੀਰ ਨੂੰ ਸੁਪਨਾ ਆਉਦਾ ਹੈ, ਉਹ ਡਰਕੇ ਬਹੁਤ ਘਬਰਾਉਦਾ ਹੈ। ਮੀਆਂ ਮੀਰ ਦੇ ਤਾਈਂ ਬੁਲਾਉਂਦਾ ਹੈ, ਕਹਾਣੀ ਸਾਰੀ ਉਸੇ ਸੁਣਾਉਂਦਾ ਹੈ। ਮੀਆਂ ਜੀ ਨੇ ਯਾਦ ਕਰਾਇਆਂ ਹੈ, ਤੂੰ ਕਹਿਰ ਹੀ ਬਹੁਤ ਕਮਾਇਆ ਹੈ। ਜਹਾਂਗੀਰ ਦੀ ਸਮਝ ਜਦ ਆਉਦਾ ਹੈ, ਉਹ ਜਲਦੀ ਹੁਕਮ ਸੁਣਾਉਦਾ ਹੈ। ਉਹ ਗੁਰਾਂ ਨੂੰ ਬਾਹਰ ਬੁਲਾਉਦਾ ਹੈ, ਜਿਸੇ ਹਰਿ ਗੋਬਿੰਦ ਠੁਕਰਾਉਂਦਾ ਹੈ। ਗੁਰਾਂ! ਸ਼ਰਤ ਸਮੇਤ ਜੁਆਬ ਘਲਾਇਆ ਹੈ, ਜਿੱਥੇ ਬਵੰਜਾ ਰਾਜਿਆਂ…

  • conversation

    ਕਿਵ ਸਚਿਆਰਾ ਹੋਈਐ

    ਰੱਬੀ ਹੁਕਮ ਅਪਣਾ ਲੈ ਬੰਦਿਆ ਸਚਿਆਰ ਤੂੰ ਆਪੇ ਸਜੱ ਜਾਣਾ ਏ। ਅੰਦਰ ਨਾਮ ਵਸਾਅ ਲੈ ਬੰਦਿਆ ਹਉਮੈ ਨੇ ਆਪੇ ਭੱਜ ਜਾਣਾ ਏ। ਸੱਚ ਨੂੰ ਤੂੰ ਅਪਣਾ ਲੈ ਬੰਦਿਆ ਕੂੜ ਨੇ ਆਪੇ ਭੱਜ ਜਾਣਾ ਏ। ਸੁਖ ਨੂੰ ਤੂੰ ਟਿਕਾਅ ਲੈ ਬੰਦਿਆ ਦੁੱਖ ਨੇ ਆਪੇ ਭੱਜ ਜਾਣਾ ਏ। ਰੱਬ ਨੂੰ ਤੂੰ ਅਪਣਾ ਲੈ ਬੰਦਿਆ ਤਿ੍ਸ਼ਨਾ ਨੇ ਆਪੇ ਭੱਜ ਜਾਣਾ ਏ। ਹਿੰਮਤ ਤੂੰ ਅਪਣਾ ਲੈ ਬੰਦਿਆਂ ਦਲਿੱਦਰ ਨੇ ਆਪੇ ਭੱਜ ਜਾਣਾ ਏ। ਸੱਜਣ ਤੂੰ ਬਣਾ ਲੈ ਬੰਦਿਆ ਦੁਸ਼ਮਣ ਨੇ ਆਪੇ ਭੱਜ ਜਾਣਾ ਏ। ਅੰਮਿ੍ਤ ਮੂੰਹ ਵਿੱਚ ਪਾ ਲੈ ਬੰਦਿਆ ਬਿਖ ਨੇ ਆਪੇ ਭੱਜ ਜਾਣਾ ਏ। ਬੰਦਗੀ ਤੂੰ ਅਪਣਾ ਲੈ ਬੰਦਿਆ ਵੇਕਾਰਾਂ ਨੇ ਆਪੇ ਭੱਜ ਜਾਣਾ ਏ। ਚਗਿਆਈ ਤੂੰ ਅਪਣਾ ਲੈ ਬੰਦਿਆ ਬੁਰਿਆਈ ਨੇ…

  • conversation

    ਮਾਂ ਦੀ ਯਾਦ

    ਮਾਂ ਤੂੰ ਜੰਮਿਆ ਤੇ ਪਾਲਿਆ ਪੜਾਇਆ ਸਾਨੂੰ ਏ। ਖ਼ੂਨ ਅਪਣੇ ਦਾ ਦੁੱਧ ਤੂੰ ਪਿਲਾਇਆ ਸਾਨੂੰ ਏ। ਕੁੱਛੜ ਚ ਚੁੱਕ ਕੇ ਤੇ ਮਾਂ ਤੂੰ ਖਡਾਇਆ ਸਾਨੂੰ ਏ। ਮੂੰਹ ਆਪਣੇ ਚੋ ਕੱਡ ਕੇ ਖਿਲਾਇਆ ਸਾਨੂੰ ਏ। ਆਪ ਗਿੱਲੀ ਜਗ੍ਹਾ ਸੌ ਸੁੱਕੇ ਪਾਇਆ ਸਾਨੂੰ ਏ। ਸਦਾ ਰੋਂਦਿਆਂ ਨੂੰ ਚੁੱਪ ਤੂੰ ਕਰਾਇਆ ਸਾਨੂੰ ਏ। ਮੈਨੂੰ ਯਾਦ ਹੈ ਤੂੰ ਲੜਦਿਆਂ ਹਟਾਇਆ ਸਾਨੂੰ ਏ। ਕਦੀ ਝਿੜਕਦਾ ਸੀ ਬਾਪੂ ਤੂੰ ਬਚਾਇਆ ਸਾਨੂੰ ਏ। ਆਪ ਅਨਪੜ੍ਹ ਹੁੰਦਿਆਂ ਪੜਾਇਆ ਸਾਨੂੰ ਏ। ਦੇ ਕੇ ਹੱਲਾ ਛੇਰੀ ਮਾਂ ਚਮਕਾਇਆ ਸਾਨੂੰ ਏ। ਸਾਰੇ ਪੁੱਤਰਾਂ ਦੇ ਦੁਖ ਤੂੰ ਹੀ ਜਰ ਲਏ ਨੇ,ਮਾਂ। ਸਾਡੇ ਸਾਰਿਆ ਦੇ ਦੁੱਖ ਤੂੰ ਹੀ ਹਰ ਲਏ ਨੇ,ਮਾਂ। ਧੀਆ ਤੇਰੀਆ ਵੀ ਹੱਝੂ ਰੱਜ ਕੇਰ ਲਏ ਨੇ,ਮਾਂ। ਤੂੰ ਸੁਪਨਿਆਂ ਚ ਸਭ…

  • conversation

    ਦਿਵਾਲੀ

    ਆਉ ਹਾਂ ਐਤਕੀਂ ਭਲਾ ਦਿਵਾਲੀ ਬਿਨਾ ਮਿਠਾਈ ਪਟਾਕਿਆਂ ਦੇ ਮਨਾਈਏ। ਆਉ ਹਾਂ ਐਤਕੀਂ ਭਲਾ ਗੁਰਦੁਆਰਿਓ ਗੁਰੂ ਦੀ ਗੱਲ ਸੁਣ ਕੇ ਮਨ ਚ ਵਸਾਈਏ। ਆਉ ਹਾਂ ਐਤਕੀਂ ਭਲਾ ਸਮਾਜ ਸੁਧਾਰ ਦੀ ਲਹਿਰ ਚਲਾਈਏ। ਆਉ ਹਾਂ ਐਤਕੀਂ ਭਲਾ ਵਾਤਾਵਰਣ ਬਚਾਉਣ ਲਈ ਕਿਉ ਨ ਪੌਦੇ ਲਗਾਈਏ। ਆਉ ਹਾਂ ਐਤਕੀਂ ਭਲਾ ਆਪਾ ਗੁਰੂ ਦੀਆਂ ਖੁਸ਼ੀਆਂ ਰੱਜ ਕੇ ਕਮਾਈਏ। ਆਉ ਹਾਂ ਮੁਲਤਾਨੀ ਆਪਾ ਵੀ ਸੀਸ ਗੁਰੂ ਅੱਗੇ ਝੁਕਾਈਏ। ਬਲਵਿੰਦਰ ਸਿੰਘ ਮੁਲਤਾਨੀ ਬਰੈਂਪਟਨ, ਕੈਨੇਡਾ

  • conversation

    ਗੁਰੂ ਹਰਿ ਕ੍ਰਿਸ਼ਨ ਜੀ

    ਪ੍ਰ.੧ ਗੁਰੂ ਹਰਿ ਕ੍ਰਿਸ਼ਨ ਜੀ ਦੇ ਪਿਤਾ ਦਾ ਕੀ ਨਾਮ ਸੀ? ਉ. ਗੁਰੂ ਹਰਿ ਰਾਏ ਜੀ। ੨. ਗੁਰੂ ਹਰਿ ਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ? – ਮਾਤਾ ਕ੍ਰਿਸ਼ਨ ਕੌਰ ਜੀ। ੩. ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆਂ? – ਸੰਨ ੧੬੫੬ ਵਿੱਚ ਕੀਰਤ ਪੁਰ ਸਾਹਿਬ। ੪. ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਕਦੋਂ ਹੋਈ ? – ਸਵਾ ਪੰਜ ਸਾਲ ਦੀ ਉਮਰੇਂ। ੫. ਗੁਰੂ ਹਰਿ ਕ੍ਰਿਸ਼ਨ ਜੀ ਦੇ ਕਿੰਨ੍ਹੇ ਭੈਣ ਭਰਾ ਸਨ? ਉਨ੍ਹਾਂ ਦੇ ਨਾਮ ਦੱਸੋ? – ਗੁਰੂ ਹਰਿ ਕ੍ਰਿਸ਼ਨ ਜੀ ਦਾ ਇੱਕ ਭਰਾ ਰਾਮ ਰਾਏ ਸੀ। ੬. ਰਾਮ ਰਾਏ ਨੇ ਗੁਰਿਆਈ ਪ੍ਰਾਪਤ ਕਰਨ ਲਈ ਕਿਸ ਕੋਲ ਸ਼ਿਕਾਇਤ ਕੀਤੀ? – ਉਸ ਸਮੇਂ ਦੇ…

  • Gurmat vichaar

    ਵਰਤੈ ਸਭ ਕਿਛੁ ਤੇਰਾ ਭਾਣਾ

    ਆਮ ਤੌਰ ਤੇ ਆਪਾ ਕਹਿੰਦੇ ਜਾਂ ਸੁਣਦੇ ਹਾਂ ਕਿ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ ਅਤੇ ਗੁਰਬਾਣੀ ਵੀ ਇਸ ਗੱਲ ਦੀ ਹਮਾਇਤ ਕਰਦੀ ਹੈ ਤੇ ਇਸ ਤੋਂ ਮਨੁਕਰ ਵੀ ਨਹੀਂ ਹੋਇਆ ਜਾਂਦਾ। ਹੁਣ ਇੱਥੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਜਦ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੀ ਹੈ ਤਾਂ ਫਿਰ ਪ੍ਰਮਾਤਮਾ ਗਲਤ ਬੰਦਿਆਂ ਨੂੰ ਸਹੀ ਰਸਤੇ ਤੇ ਕਿਉ ਨਹੀਂ ਚਲਾਉਂਦਾ ? ਪ੍ਰਮਾਤਮਾ ਜ਼ੁਲਮ ਖਤਮ ਕਿਉਂ ਨਹੀਂ ਕਰ ਦਿੰਦਾ ਤਾਂ ਕਿ ਹਰ ਕੋਈ ਵਧੀਆਂ ਜ਼ਿੰਦਗੀ ਬਸ਼ਰ ਕਰ ਸਕੇ ? ਜੇ ਆਪਾ ਗੁਰੂ ਸਾਹਿਬ ਤੋਂ ਇਸ ਦਾ ਉਤਰ ਪੁੱਛਦੇ ਹਾਂ ਤਾਂ ਗੁਰੂ ਸਾਹਿਬ ਭੱਟਾਂ ਦੇ ਸਵਈਆਂ ਚ ਜੁਆਬ ਦਿੰਦੇ ਹਨ “ਕੀਆ  ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ…