• Poems

    ਬਾਬੇ ਦਾ ਗੁਰਪੁਰਬ

    ਪ੍ਰਕਾਸ਼ ਪੁਰਬ ਅੱਜ, ਗੁਰੂ ਨਾਨਕ ਦਾ ਆਇਆ। ਸਭ ਸੰਗਤ ਨੇ ਰਲ ਕੇ, ਹੈ ਖ਼ੂਬ ਮਨਾਇਆ। ਸਭ ਸਿੱਖਾਂ ਵੱਲੋਂ ਹਨ ਆਈਆਂ,  ਅੱਜ ਬਹੁਤ ਵਧਾਈਆਂ। ਪਰ ਗੁਰੂ ਜੋ ਪੜਾਇਆ, ਉਹ ਪੜ੍ਹੀਆਂ ਨ ਪੜਾਈਆਂ। ਪ੍ਰਭਾਤ ਫੇਰੀਆਂ ਵੀ ਸੰਗਤਾਂ ਨੇ, ਬਹੁਤ ਹਨ ਬੁਲਾਈਆਂ। ਜਿਸ ਦੇ ਸੁਆਗਤ ਲਈ, ਪਟਾਕੇ-ਫੁੱਲਝੱੜੀਆਂ ਚਲਾਈਆਂ। ਜਿਨ੍ਹਾਂ ਜਿਨ੍ਹਾਂ ਗੱਲਾਂ ਤੋਂ, ਗੁਰੂ ਨੇ, ਕਰੀਆਂ ਮਨਾਈਆਂ। ਉਹੋ ਉਹੋ ਗੱਲਾਂ ਸਭ, ਆਪਾ ਨੇ, ਕਰਕੇ ਦਿਖਾਈਆਂ। ਨਗਰ ਕੀਰਤਨ ਤੇ, ਖ਼ੂਬ ਮਿਠਿਆਈਆਂ  ਨੇ ਛਕਾਈਆਂ। ਬੈਂਡ ਵਾਜਿਆਂ ਤੋਂ, ਧੁਨਾ ਗਾਣਿਆਂ ਦੀਆਂ ਨੇ ਸੁਣਾਈਆਂ। ਛੋਲੇ ਪੂਰੀਆਂ ਛਕਾਉਣ ਲਈ, ਹਲਵਾਈ ਤੋਂ ਬਣਵਾਈਆਂ। ਜੋ ਸੰਗਤ ਨੂੰ ਪੰਗਤ ਚ ਬਿਠਾ ਕੇ, ਖ਼ੂਬ ਨੇ ਛਕਾਈਆਂ। ਗੁਰੂ ਜੀ ਨੇ ਹੱਥੀ ਕਿਰਤ ਕਰਕੇ, ਇਹ ਸਾਨੂੰ ਹੈ ਸਿਖਾਈ। ਨਾਮ ਜਪ ਕੇ ਵੰਡ-ਛੱਕਣ ਦੀ, ਗੁਰਾਂ ਪਿਰਤ…