ਜਾਗਹੁ ਜਾਗਹੁ ਸੁਤਿਹੁ
ਦੁਸਿਹਰਾ ਨਿਕਲ ਗਿਆ ਤੇ ਰਾਵਣ ਉਸੇ ਤਰਾਂ ਹੀ ਰਹਿ ਗਿਆ
ਕਈਆਂ ਦੀ ਜਾਨ ਲੈ ਗਿਆ ਤੇ ਕਿਤਨਾ ਪ੍ਰਦੂਸ਼ਨ ਫੈਲਾਅ ਗਿਆ।
ਹੁਣ ਵਾਰੀ ਦਿਵਾਲੀ ਦੀ ਹੈ ਆਈ
ਵਿਉਪਾਰੀ ਨੇ ਕਰਨੀ ਖ਼ੂਬ ਹੈ ਕਮਾਈ
ਕਈਆਂ ਨੇ ਅਪਣਾ ਜਾਨੀ-ਮਾਲੀ ਨੁਕਸਾਨ ਕਰਨਾ ਏ
ਵਿਉਪਾਰੀ ਵਰਗ ਨੇ ਅਪਣਾ ਢਿੱਡ ਪਿਆ ਭਰਨਾ ਏ।
ਇਸੇ ਤੇ ਕੁਝ ਸਤਰਾਂ ਪੇਸ਼ ਕਰ ਰਹਾ ਹਾਂ ਗ਼ੌਰ ਫੁਰਮਾਉਣਾ।
ਜੇ ਪਸੰਦ ਆ ਜਾਏ ਤਾਂ ਅਗਾਂਹ ਕਿਸੇ ਤਾਈ ਵੀ ਪੜਾਉਣਾ।
ਗੁਰੂ ਪਿਆਰਿਓ ਰਲ ਮਿਲ ਸਾਰੇ,
ਮਨ ਦੀ ਜੋਤ ਜਗਾਉਣ ਲਈ ਉਠੋ।
ਮਨ ਵਿੱਚ ਦਇਆ ਲਿਆਉਣ ਲਈ ਉਠੋ।
ਧਰਮ ਦੀ ਲਹਿਰ ਚਲਾਉਣ ਲਈ ਉਠੋ।
ਰੱਬੀ ਜੋਤ ਜਗਾਉਣ ਲਈ ਉਠੋ।
ਮੁਰਦਿਆਂ ਚ ਹਿੰਮਤ ਪਾਉਣ ਲਈ ਉਠੋ।
ਮੋਹਕਮ(ਦ੍ਰਿੜ੍ਹਤਾ) ਤੁਸੀਂ ਅਪਨਾਉਣ ਲਈ ਉਠੋ।
ਸਾਹਿਬੀ ਗੁਰੂ ਤੋਂ ਪਾਉਣ ਲਈ ਉਠੋ।
ਗੁਰੂ ਪਿਆਰਿਓ ਰਲ ਮਿਲ ਸਾਰੇ,
ਮੁਲਤਾਨੀ ਤਾਈ ਸਮਝਾਉਣ ਲਈ ਉਠੋ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।