• Poetry

    ਹੈਲੋਵੀਨ ਤੇ ਨਵੰਬਰ ੧੯੮੪

    ਰੱਬ ਨੇ ਆਮ ਦਿਨਾਂ ਵਾਂਗ ਦਿਨ ਬਣਾਇਆ। ਵਿਉਪਾਰੀ ਨੇ ਇਸ ਤਾਈ ਖ਼ੂਬ ਚਮਕਾਇਆ। ਨਾਮ ਇਹਦਾ ਹੈਲੋਵੀਨ ਰਖਾਇਆ। ਕਹਿੰਦੇ ਦਿਨ ਭੂਤਾਂ ਦਾ ਆਇਆ। ਭੂਤਨੀ ਭਾਰਤ ਚ ਇੱਕ ਸੀ ਆਈ। ਜਿਹਨੇ ਫੌਜ ਦਰਬਾਰ ਤੇ ਚੜ੍ਹਾਈ। ਗੁਰੂ ਦੇ ਸਿੱਖਾਂ ਤਾਈ ਇਹ ਨਹੀਂ ਭਾਈ। ਅਜ ਦੇ ਦਿਨ ਸੀ ਇੰਦਰਾ ਗੱਡੀ ਚੜਾਈ। ਸਿੱਖੋ! ਬੱਚੇ ਭੂਤ ਨਾ ਬਣਨਾਉਣਾ। ਗੁਰਸਿਖ ਦਾ ਕੰਮ ਹੈ ਭੂਤ ਮਕਾਉਣਾ। ਬੱਚੇ ਗੁਰੂ ਦੇ ਚਰਨੀ ਲਾਉਣਾ ਇਹੀ ਮੁਲਤਾਨੀ ਨੂੰ ਸਮਝਾਉਣਾ।

  • Poems

    ਜਾਗਹੁ ਜਾਗਹੁ ਸੁਤਿਹੁ

    ਦੁਸਿਹਰਾ ਨਿਕਲ ਗਿਆ ਤੇ ਰਾਵਣ ਉਸੇ ਤਰਾਂ ਹੀ ਰਹਿ ਗਿਆ   ਕਈਆਂ ਦੀ ਜਾਨ ਲੈ ਗਿਆ ਤੇ ਕਿਤਨਾ ਪ੍ਰਦੂਸ਼ਨ ਫੈਲਾਅ ਗਿਆ। ਹੁਣ ਵਾਰੀ ਦਿਵਾਲੀ ਦੀ ਹੈ ਆਈ   ਵਿਉਪਾਰੀ ਨੇ ਕਰਨੀ ਖ਼ੂਬ ਹੈ ਕਮਾਈ ਕਈਆਂ ਨੇ ਅਪਣਾ ਜਾਨੀ-ਮਾਲੀ ਨੁਕਸਾਨ ਕਰਨਾ ਏ    ਵਿਉਪਾਰੀ ਵਰਗ ਨੇ ਅਪਣਾ ਢਿੱਡ ਪਿਆ ਭਰਨਾ ਏ।   ਇਸੇ ਤੇ ਕੁਝ ਸਤਰਾਂ ਪੇਸ਼ ਕਰ ਰਹਾ ਹਾਂ ਗ਼ੌਰ ਫੁਰਮਾਉਣਾ। ਜੇ ਪਸੰਦ ਆ ਜਾਏ ਤਾਂ ਅਗਾਂਹ ਕਿਸੇ ਤਾਈ ਵੀ ਪੜਾਉਣਾ। ਗੁਰੂ ਪਿਆਰਿਓ ਰਲ ਮਿਲ ਸਾਰੇ, ਮਨ ਦੀ ਜੋਤ ਜਗਾਉਣ ਲਈ ਉਠੋ। ਮਨ ਵਿੱਚ ਦਇਆ ਲਿਆਉਣ ਲਈ ਉਠੋ। ਧਰਮ ਦੀ ਲਹਿਰ ਚਲਾਉਣ ਲਈ ਉਠੋ। ਰੱਬੀ ਜੋਤ ਜਗਾਉਣ ਲਈ ਉਠੋ। ਮੁਰਦਿਆਂ ਚ ਹਿੰਮਤ ਪਾਉਣ ਲਈ ਉਠੋ। ਮੋਹਕਮ(ਦ੍ਰਿੜ੍ਹਤਾ) ਤੁਸੀਂ ਅਪਨਾਉਣ ਲਈ ਉਠੋ।…