Gurmat vichaar

ਨਾ ਫਿਰੁ ਪਰੇਸਾਨੀ ਮਾਹਿ

ਨਾ ਫਿਰੁ ਪਰੇਸਾਨੀ ਮਾਹਿ

ਕਹਿਣਾ ਤਾਂ ਬੜਾ ਸੌਖਾ ਹੈ ਪਰ ਅਸਲ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਨਾਂ ! “ਨਾ ਫਿਰੁ ਪਰੇਸਾਨੀ ਮਾਹਿ”। ਪਰ ਅੱਜ ਜੇ ਆਪਾ ਆਪਣੇ ਅੰਦਰ ਜਾਂ ਆਲੇ ਦੁਆਲੇ ਝਾਤ ਮਾਰਦੇ ਹਾਂ ਤਾਂ ਹਰੇਕ ਮਨੁੱਖ ਕਿਸੇ ਨਾਂ ਕਿਸੇ ਪਰੇਸ਼ਾਨੀ ਚ ਘਿਰਿਆ ਨਜ਼ਰ ਆਉਂਦਾ ਹੈ। ਜਦ ਗੁਰੂ ਪਾਤਸ਼ਾਹ ਨੇ ਵੀ ਦੁਨੀਆ ਅੰਦਰ ਝਾਤ ਮਾਰੀ ਤਾਂ ਉਨ੍ਹਾਂ ਵੀ ਗੁਰਬਾਣੀ ਅੰਦਰ ਅੰਕਿਤ ਕਰ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ ॥”(ਪੰਨਾ-੯੫੪) ਤੇ ਫਰੀਦ ਸਾਹਿਬ ਵੀ ਜਦ ਦੁਨੀਆ ਦੀ ਹਾਲਤ ਦੇਖਦੇ ਹਨ ਤਾਂ ਉਨ੍ਹਾਂ ਵੀ ਅਪਣੀ ਬਾਣੀ ਅੰਦਰ ਕਹਿ ਦਿੱਤਾ “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382} ਜੇ ਅੱਜ ਵੀ ਆਪਾ ਕਿਸੇ ਨਾਲ ਅਪਣਾ ਦੁੱਖ/ਪਰੇਸ਼ਾਨੀ ਸਾਂਝੀ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਰੋਣੇ ਰੋਣ ਲੱਗ ਪੈਂਦਾ ਹੈ। ਜਿਸ ਨੂੰ ਗੁਰੂ ਸਾਹਿਬ ਨੇ ਬਾਣੀ ਅੰਦਰ ਇਸ ਤਰ੍ਹਾਂ ਫ਼ੁਰਮਾਇਆ ਹੈ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥(ਪੰਨਾ-੪੯੭) ਇਹੀ ਪਰੇਸ਼ਾਨੀਆਂ ਫਿਰ ਉਦਾਸੀ, ਬਲੱਡ ਪ੍ਰੈਸ਼ਰ, ਸ਼ੱਕਰ ਰੋਗ ਆਦਿ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਜੇ ਇਨ੍ਹਾਂ ਦੀ ਜੜ ਦਾ ਪਤਾ ਲੱਗ ਜਾਵੇ ਤਾਂ ਸਾਰੀ ਜ਼ਿੰਦਗੀ ਅਨੰਦ ਮਈ ਹੋ ਜਾਂਦੀ ਹੈ। ਸਭ ਪਰੇਸ਼ਾਨੀਆਂ ਦਾ ਇਲਾਜ ਗੁਰੂ ਸਾਹਿਬ ਦੱਸਦੇ ਹਨ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥”(ਪੰਨਾ-੭੨੭)
ਜੇਕਰ ਆਪਾ ਸਿੱਖ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਭ ਤੋਂ ਪਹਿਲਾ ਅੱਖਾਂ ਅੱਗੇ ਆਉਂਦੀ ਹੈ। ਕਿਵੇਂ ਜਹਾਂਗੀਰ ਤੇ ਸ਼ੇਖ ਬੁਖ਼ਾਰੀ ਪਰੇਸ਼ਾਨ ਹਨ ਕਿ ਗੁਰੂ ਸਾਹਿਬ ਮੁਸਲਮਾਨ ਬਣਨ ਨੂੰ ਤਿਆਰ ਨਹੀਂ ਹੁੰਦੇ। ਚੱਦੂ ਨੂੰ ਉਸਦਾ ਹੰਕਾਰ ਤੇ ਭੜਭੂੰਜੇ ਨੂੰ ਗਰਮੀ ਦਾ ਸੇਕ ਪਰੇਸ਼ਾਨ ਕਰ ਰਿਹਾ ਹੈ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਤਸੀਹੇ ਝੱਲਣ ਦੇ ਬਾਵਜੂਦ ਵੀ ਕੋਈ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ ਬਲਕਿ ਉਹ ਤਾਂ ਕਹਿ ਰਹੇ ਹਨ “ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥” ( ਪੰਨਾ-੩੯੪) ਕਿਉਂਕਿ ਉਨ੍ਹਾਂ ਨੂੰ ਰੱਬੀ ਬਾਣੀ ਤੇ ਭਰੋਸਾ ਹੈ “ਕਲਿ ਤਾਤੀ ਠਾਂਢਾ ਹਰਿ ਨਾਉ ॥ ਸਿਮਰਿ ਸਿਮਰਿ ਸਦਾ ਸੁਖ ਪਾਉ।”(ਪੰਨਾ-੨੮੮) ਸੋ ਉਨ੍ਹਾਂ ਨੇ ਸੁਰਤਿ ਨੂੰ ਸ਼ਬਦ ਚ ਟਿਕਾਅ ਲਿਆ। ਜੇ ੬ ਤੇ ੮ ਸਾਲ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਵੱਲ ਧਿਆਨ ਜਾਂਦਾ ਹੈ ਤਾਂ ਵਜ਼ੀਰ ਖਾਨ ਪੂਰਾ ਪਰੇਸ਼ਾਨ ਨਜ਼ਰ ਆਉਂਦਾ ਹੈ ਕਿ ਛੋਟੇ-ਛੋਟੇ ਬੱਚੇ ਨਾਂ ਡਰਦੇ ਨ ਲਲਚਾਉਂਦੇ ਹਨ ਅਤੇ ਨਾਂ ਹੀ ਉਨ੍ਹਾਂ ਦੇ ਚਿਹਰੇ ਤੇ ਕੋਈ ਪਰੇਸ਼ਾਨੀ ਨਜ਼ਰ ਆਉਂਦੀ ਹੈ। ਉਹ ਤਾਂ ਵਜ਼ੀਰ ਖਾਨ ਨੂੰ ਆਖਦੇ ਹਨ “ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥”( ਪੰਨਾ-੧੧੬੨) ਹੋਰ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਹਨ- ਭਾਈ ਸੁਬੇਗ ਸਿੰਘ, ਸ਼ਹਿਬਾਜ ਸਿੰਘ, ਤਾਰੂ ਸਿੰਘ, ਭਾਈ ਮਨੀ ਸਿੰਘ ਆਦਿ ਬੇਅੰਤ ਸਿੰਘਾਂ ਸਿੰਘਣੀਆਂ ਨੇ ਤਸੀਹੇ ਤਾਂ ਝੱਲੇ ਪਰ ਪਰੇਸ਼ਾਨ ਬਿਲਕੁਲ ਨਹੀਂ ਹੋਏ। ਵੱਡੇ ਘੱਲੂ-ਘਾਰੇ ਚ ਇੱਕੋ ਦਿੰਨ ੨੫-੩੦ ਹਜ਼ਾਰ ਸਿੰਘ ਸ਼ਹੀਦ ਹੋਏ ਤੇ ਕੋਈ ਵੀ ਐਸਾ ਨਹੀਂ ਸੀ ਜਿਸ ਦਾ ਸਰੀਰ ਜ਼ਖ਼ਮਾਂ ਤੋਂ ਖਾਲ਼ੀ ਹੋਵੇ। ਪੈਰਾਂ ਵਿੱਚ ਖ਼ੂਨ ਅਤੇ ਮਿੱਝ ਸੀ ਫਿਰ ਵੀ ਖੂਨੋ-ਖ਼ੂਨ ਹੋਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਰਹਿਰਾਸ ਦੇ ਪਾਠ ਉਪਰੰਤ ਅਰਦਾਸ ਵਿੱਚ ਬੋਲਦੇ ਹਨ ਦਾਤਾ! ਤੇਰੇ ਭਾਣੇ ਵਿੱਚ ਚਾਰ ਪਹਿਰ ਸੁਖਾਂ ਦੇ ਬਤੀਤ ਹੋਏ ਹਨ। ਉਨ੍ਹਾਂ ਬੋਲਾਂ ਚ ਉਹ ਕਿਹੜੀ ਤਾਕਤ ਸੀ ਜੋ ਐਸੇ ਹਾਲਾਤਾਂ ਚ ਇਨ੍ਹਾਂ ਸਿੰਘਾਂ ਨੂੰ ਬਿਲਕੁਲ ਪਰੇਸ਼ਾਨ ਨਹੀਂ ਹੋਣ ਦਿੰਦੀ। ਆਉ ਭਲਾ ਸਮਝਣ ਦੀ ਕੋਸ਼ਿਸ਼ ਕਰੀਏ।
ਛੋਟਾ ਬੱਚਾ ਰੋਂਦਾ ਹੈ ਕਿ ਉਸ ਦੇ ਮਾਂ-ਬਾਪ ਉਸ ਨੂੰ ਪਰੇਸ਼ਾਨ ਕਰਦੇ ਹਨ। ਬਜ਼ੁਰਗ, ਬੱਚਿਆਂ ਤੋਂ ਪਰੇਸ਼ਾਨ ਹੋ ਕੇ ਬਿਰਧ ਆਸ਼ਰਮਾਂ ਵੱਲ ਤੁਰ ਪਏ ਹਨ। ਔਰਤ, ਪਤੀ, ਸੱਸ, ਸੌਹਰਾ, ਨਨਾਣ, ਮੁਲਾਜ਼ਮ, ਮਾਲਕ ਆਦਿ ਸਭ ਇਕ ਦੂਜੇ ਨੂੰ ਪਰੇਸ਼ਾਨੀ ਦੇ ਦੋਸ਼ ਦੇ ਰਹੇ ਹਨ। ਕਹਿਣ ਤੋਂ ਭਾਵ ਕਿਸੇ ਨੂੰ ਪੁੱਛ ਕੇ ਦੇਖੋ, ਉਹ ਅਪਣੀ ਪਰੇਸ਼ਾਨੀ ਦਾ ਕਾਰਣ ਕੋਈ ਬਾਹਰੀ ਤਾਕਤ ਹੀ ਦੱਸੇਗਾ। ਜੇ ਆਪਾ ਗੁਰੂ ਸਾਹਿਬ ਤੋਂ ਪੁੱਛਦੇ ਹਾਂ ਤਾਂ ਉਹ ਕਹਿੰਦੇ ਹਨ “ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥”( ਪੰਨਾ-੧੦੨) ਭਾਵ ਦੁੱਖ-ਸੁੱਖ, ਖ਼ੁਸ਼ੀ-ਗ਼ਮੀ, ਅਮੀਰੀ-ਗਰੀਬੀ ਸਭ ਇਨਸਾਨ ਦੇ ਅੰਦਰ ਹਨ। ਸੋ ਫੈਸਲਾ ਤਾਂ ਫਿਰ ਇਨਸਾਨ ਨੇ ਕਰਨਾ ਹੈ ਕਿ ਉਸ ਨੂੰ ਕੀ ਚਾਹੀਦਾ ਹੈ। ਮਨੁੱਖ ਦੇ ਅੰਦਰ ਨਾਮ ਤੇ ਹਉਮੈ ਦੋਨੋ ਹਨ ਪਰ ਦੋਨੋ ਇੱਕ ਦੂਜੇ ਦੇ ਵਿਰੋਧੀ ਹਨ। “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥”( ਪੰਨਾ-੫੬੦) ਸੋ ਦੋਨਾਂ ਚੋਂ ਜਿਸ ਦਾ ਜ਼ੋਰ ਚੱਲਦਾ ਹੈ ਉਸੇ ਦਾ ਰਾਜ ਹੋ ਜਾਂਦਾ ਹੈ। ਜੇ ਮਨੁੱਖ ਦਾ ਨਾਮ-ਬਾਣੀ ਵਾਲਾ ਪੱਲੜਾਂ ਭਾਰੀ ਹੋ ਗਿਆ ਤਾਂ ਸੁੱਖ, ਖ਼ੁਸ਼ੀ, ਅਮੀਰੀ, ਅਨੰਦ ਦੀ ਪ੍ਰਾਪਤੀ ਤੇ ਜੇ ਹਉਮੈ ਨੇ ਕਾਬੂ ਕਰ ਲਿਆ ਫਿਰ ਦੁੱਖ, ਗ਼ਮੀ, ਗਰੀਬੀ ਮਹਿਸੂਸ ਹੋਣ ਲੱਗਦੀ ਹੈ ਤਾਂ ਹੀ ਤਾਂ ਬਹੁਤ ਪੈਸੇ ਵਾਲਾ ਜਿਸ ਨੂੰ ਦੁਨੀਆ ਅਮੀਰ ਗਿਣਦੀ ਹੈ ਉਹ ਮਾਇਆ ਮਗਰ ਦੌੜਦਾ ਹੈ ਕਿਉਂਕਿ ਉਸਦੇ ਅੰਦਰ ਅਜੇ ਗਰੀਬੀ ਹੈ। ਇਸੇ ਲਈ ਗੁਰੂ ਸਾਹਿਬ ਨੇ ਕਹਿ ਦਿੱਤਾ ਭਾਈ ਤੂੰ ਅਪਣੇ ਅੰਦਰ ਝਾਤ ਮਾਰ ਅਤੇ ਹਰ ਰੋਜ਼ ਇਸ ਦੀ ਖੋਜ ਕਰ ਕਿ ਤੇਰੇ ਅੰਦਰ ਚੱਲ ਕੀ ਰਿਹਾ ਹੈ ? ਜੋ ਅਸਲੀਅਤ ਨੂੰ ਪਹਿਚਾਣ ਗਿਆ ਉਹ ਹੁਕਮ ਰਜਾਈ ਹੋ ਜਾਂਦਾ ਹੈ ਤੇ ਉਸ ਦੇ ਅੰਦਰਲੀ ਕੂੜ ਦੀ ਪਾਲ ਟੁੱਟ ਜਾਂਦੀ ਹੈ ਤੇ ਸਚਿਆਰ ਬਣ ਜਾਂਦਾ ਹੈ। ਫਿਰ ਕੋਈ ਪਰੇਸ਼ਾਨੀ ਰਹਿ ਹੀ ਨਹੀਂ ਜਾਂਦੀ। “ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥”( ਪੰਨਾ-੭੨੭)
ਸੋ ਆਉ ਆਪਾ ਵੀ ਗੁਰੂ ਅੱਗੇ ਨਿਮਾਣੇ ਹੋ ਕੇ ਹਰ ਸਮੇਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਅਪਣੇ ਹੁਕਮ ਦੀ ਸੋਝੀ ਬਖ਼ਸ਼ ਕੇ ਹੁਕਮ ਅਨੁਸਾਰੀ ਜੀਵਨ ਬਖ਼ਸ਼ਿਸ਼ ਕਰੋ ਜੀ। ਗੁਰੂ ਸਾਹਿਬ ਤਾਂ ਹੈ ਹੀ ਮਿਹਰਬਾਨ “ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥”( ਪੰਨਾ-੭੨੪) ਜਿਸ ਦਿਨ “ੴ ਸਤਿਗੁਰ ਪ੍ਰਸਾਦਿ ॥ ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥੧॥ ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ ॥੨॥ ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥ ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥ ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥੫॥ ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥੬॥ ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥੭॥ ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥”( ਪੰਨਾ-੧੦੧੮) ਵਾਲੀ ਬਿਧ ਸਮਝ ਆ ਗਈ ਫਿਰ ਸਾਡੇ ਮਸਤਕ ਦੇ ਭਾਗ ਚਮਕ ਪੈਣਗੇ ਫਿਰ “ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥” ਦਾ ਵਰਤਾਰਾ ਵਰਤ ਜਾਵੇਗਾ ਅਤੇ ਸਾਡੇ ਲੋਕ ਸੁੱਖੀਏ ਪ੍ਰਲੋਕ ਸੁਹੇਲੇ ਹੋ ਜਾਣ ਗੇ।

ਭੁੱਲ-ਚੁੱਕ ਦੀ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ,ਕਨੇਡਾ।

 

Naa fer paresaani maahey

It is very easy to say but in reality it seems very strange.
“Naa fer paresaani maahey”. Today if we reflect on our lives, we will note that every human being is surrounded by some kind of problem. When Guru sahib peeked into this world, he wrote “nanak dukhiya sabb sansaar” (pg-954). When Farid ji saw the condition of this world, he also wrote “ Fareeda main jaaneya dukh mujh koo dukh sabaayaa jagg. Uchey chadd kay dekheya tah ghar ehaa agg” (pg-1382). If we try to share our problems with someone today then they start sharing their own problems. Guru sahib has written this in gurbani as “jiss manukh paeh karo bennti so apney dukh bhareya” (pg-497). These problems then become invite other problems like depression, high blood pressure, diabetes etc. If the root cause of these problems can be found, then whole life becomes enjoyable. Guru sahib has explicitly mentioned the cure to all the problems as “Bande khoj dil har roj naa fer pareshaani maahey” (pg-727).

If we look back at Sikh history, then martyrdom of Guru Arjan Dev ji comes to the mind right away. It depicts how Jahangir and Sheikh Bukhaari are tensed that Guru ji are not willing to become a Muslim. The ego is bothering Chandu and the summer heat is bothering Bharbhunja while there is not a trace of stress on Guru ji’s face even though is the one being tortured; infact he states “tera keeya meetha laagey. Har naam padarath nanak maangey” (pg- 394). He believes in the divine gurbani “kal taati thanda har naayo. Simar simar sadaa sukh paayo” (pg-288) and has aligned his soul with gurbani.
If we look at the history of 6 and 8 year old Sahibzadey then Wazeer Khan is stressed out that little children are neither afraid of anything nor can they be enticed with any kind of pleasure; infact there is no visible stress on their faces. They are the ones telling Wazeer Khan “Mann naa diggey tan kahey ko daraye. Charan kamal chitt raheyo samaaye” (pg-1162).
Other examples include that of Bhai Subeg Singh, Shahbaaz Singh, Taru Singh, Mani Singh etc. who have suffered all the tortures but they were not upset about it. During Wadda Ghalughaara, approximately 25-30000 Singhs attained martyrdom, not a single one of them was void of injuries. There was blood and slough (mijhh) in their feet yet Sardar Jassa Singh Ahluwalis who was himself covered in blood did Ardas after Rehraas and said that O might Lord! We have spent all day in joy. What was the power behind those words that did not let the Singhs get stressed even in such circumstances? Let’s try and understand.

A little child cries because his parents bother him. Seniors have started moving towards old age homes because their children are giving them stress. Wife, husband, mother-in-law, father-in-law, sister-in-law, employer, employee etc. are all blaming each other for their stress. What I mean to say is that every individual is trying to blame a third party for their own stress. IF we ask Guru Sahib then he mentions “sbb kich ghar meh baahar nahi. Baahar toley so bharam bhulaahi” (pg-102) which means that happiness, sadness, sorrows, wealth, and poverty are all within a human being. A person has to decide itself what they must do. Ego and Naam both live inside a human being but they are enemies “Haumai naawe naal virodh hai doye naa vaseh ik tthaaye” (pg- 560). So whoever wins between these two is the one that rules. If the weight of Naam Bani is more in a human being then happiness, wealth, and joy will come along but if haumai weighs more and clenches you then sorrow, sadness, poverty will be felt. This is the reason that people who are considered wealthy are the ones running after money because they are poor within themselves. Thus guru sahib has stated that O man, look within yourself and try to find out what is going inside. The one who realizes the reality is the one who accepts God’s will and breaks the wall of falsehood from inside and becomes truthful. Then stress does not persist “Bandey khoj dil har roj naa fer pareshaani maahey” (pg- 727).

So let us make a humble prayer to God all the time that O Lord please teach us to understand and accept your will so that we may live a life as per your will. Guru Sahib is Merciful “Meharwaan sahib meharwaan. Sahib mera meharwaa” (pg-724). The day we understand the following
“Ik onkar satgur parsaad. Chaandna chaandan angan prabh jeeyo antar chandna. Aradhna aradhan neeka har har naam aradhna. Tyaagna tyaagan neeka kaam krodh lobh tyaagna. Maangna maangan neeka har jas gur te mangna. Jaagna jaagan neeka har keertan meh jaagna. Laagna lagan neeka gur charni mann laagna. Eh bidh tiseh parapet jaa ke mastak bhaagna. Kaho nanak tis sbb kich neeka jo prabh kee sarnaagna” (pg-1018) then we will have better destiny. We will be in a state of “dukh nahi sabb sukh hi hai re ekay eki naetey. Bura nahi sabb bhalaa hi hai re haar nahi sabb jaetey. Sog nahi sadaa harkhi hai re chhod nahi kichh laetey” and our current life and life after death will then be refined.

Please forgive me for any mistakes
Balwinder Singh Multani
Brampton, Canada

Leave a Reply

Your email address will not be published. Required fields are marked *