-
Pronounciation
-
ਨਾ ਮਾਰੀ! ਨਾ ਮਾਰੀ! ਮਾਂ
ਨਾ ਮਾਰੀ! ਨਾ ਮਾਰੀ! ਮਾਂ ਨਾ ਮਾਰੀ! ਨਾ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਗੋਦ ਤੇਰੀ ਵਿੱਚ ਪੈ ਕੇ, ਸਿਰ ਉਠਾਉਣਾ ਚਾਹੁੰਦੀ ਹਾਂ। ਇੱਜਤ ਅਪਣੇ ਮਾਂ ਪਿਉ ਦੀ, ਵਧਾਉਣਾ ਚਾਹੁਦੀ ਹਾਂ। ਸਕੂਲ ਕਾਲਜ ਚ ਪੜ ਕੇ, ਅਹੁਦਾ ਪਾਉਣਾ ਚਾਹੁੰਦੀ ਹਾਂ। ਦੁਨੀਆ ਦੇ ਸਮਾਜ ਨੂੰ, ਕੁਝ ਸਿਖਾਉਣਾ ਚਾਹੁੰਦੀ ਹਾਂ। ਸਹੇਲੀਆਂ ਦੇ ਨਾਲ ਰੱਲ ਕੇ, ਮਾਂ ਮੈਂ ਟੱਪਣਾ ਚਾਹੁੰਦੀ ਹਾਂ। ਤ੍ਰਿੰਞਣਾਂ ਦੇ ਵਿੱਚ ਬਹਿ ਕੇ ਮਾਂ, ਮੈਂ ਕੱਤਣਾ ਚਾਹੁੰਦੀ ਹਾਂ। ਨਾ ਮਾਰੀ! ਨਾ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ। ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ। ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਰੁਲਣਾ ਪੈਣਾ ਏ। ਮੈਨੂੰ ਪਤਾ ਏ ਮਾਂ! ਇਸ…
-
ਨਾ ਫਿਰੁ ਪਰੇਸਾਨੀ ਮਾਹਿ
ਨਾ ਫਿਰੁ ਪਰੇਸਾਨੀ ਮਾਹਿ ਕਹਿਣਾ ਤਾਂ ਬੜਾ ਸੌਖਾ ਹੈ ਪਰ ਅਸਲ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਨਾਂ ! “ਨਾ ਫਿਰੁ ਪਰੇਸਾਨੀ ਮਾਹਿ”। ਪਰ ਅੱਜ ਜੇ ਆਪਾ ਆਪਣੇ ਅੰਦਰ ਜਾਂ ਆਲੇ ਦੁਆਲੇ ਝਾਤ ਮਾਰਦੇ ਹਾਂ ਤਾਂ ਹਰੇਕ ਮਨੁੱਖ ਕਿਸੇ ਨਾਂ ਕਿਸੇ ਪਰੇਸ਼ਾਨੀ ਚ ਘਿਰਿਆ ਨਜ਼ਰ ਆਉਂਦਾ ਹੈ। ਜਦ ਗੁਰੂ ਪਾਤਸ਼ਾਹ ਨੇ ਵੀ ਦੁਨੀਆ ਅੰਦਰ ਝਾਤ ਮਾਰੀ ਤਾਂ ਉਨ੍ਹਾਂ ਵੀ ਗੁਰਬਾਣੀ ਅੰਦਰ ਅੰਕਿਤ ਕਰ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ ॥”(ਪੰਨਾ-੯੫੪) ਤੇ ਫਰੀਦ ਸਾਹਿਬ ਵੀ ਜਦ ਦੁਨੀਆ ਦੀ ਹਾਲਤ ਦੇਖਦੇ ਹਨ ਤਾਂ ਉਨ੍ਹਾਂ ਵੀ ਅਪਣੀ ਬਾਣੀ ਅੰਦਰ ਕਹਿ ਦਿੱਤਾ “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382} ਜੇ…