Pronounciation
ਘ,ਝ,ਢ, ਧ,ਅਤੇ ਭ ਅੱਖਰ ਤੋਂ ਪਹਿਲਾਂ ਅਗਰ ਕੋਈ ਅੱਖਰ ਆ ਜਾਵੇ ਤਾਂ ਇਹ ਆਪਣੇ ਤੋਂ ਪਹਿਲੇ ਅੱਖਰ ਦੀ ਆਵਾਜ਼ ਵਾਂਗ ਬੋਲਦੇ ਹਨ। ਜਿਵੇਂ-
ਘਰ ਰਘੁਨਾਥ
ਘਾਲ ਲਾਂਘਾ
ਘਾਟ ਬਾਘ
ਝਰਨਾ ਰੀਝ
ਝੱਟ ਸਾਂਝ
ਝੱਪਟ ਗਿਰਝ
ਢਾਡੀ ਡਾਢੀ
ਢਾਕਾ ਕਾਢਾ
ਧਾਰਾ ਰਾਧਾ
ਧੱਬਾ ਬੱਧਾ
ਰਿੱਧੀ ਧਿਰ
ਭੋਗੀ ਗੋਭੀ
ਭੋਲੀ ਲੋਭੀ
ਅਗਰ ਅ ਮੁਕਤਾ ਅਗੇਤਰ ਲੱਗਿਆ ਹੋਵੇ ਤਾਂ ਅਵਾਜ਼ ਮੂਲ ਰੂਪ ਵਿੱਚ ਰਹਿੰਦੀ ਹੈ। ਜਿਵੇਂ-
ਅਝੂਝ, ਅਝੰਝ, ਅਢਾਹ, ਅਧੰਧ, ਅਭੰਗ, ਅਭਗਤ, ਅਧਰਮ ਆਦਿ।
ਪਰੰਤੂ ਇਸ ਰੂਪ ਵਿੱਚ ਆਵਾਜ਼ ਪਿਛੇਤਰ ਵਾਲੀ ਹੋਵੇਗੀ। ਜਿਵੇਂ-
ਅਘ, ਅਧ, ਅਢ, ਆਭਾ ਆਦਿ।
ਇੰਨਾਂ ਸ਼ਬਦਾਂ ਦਾ ਉਚਾਰਣ ਅਗੇਤਰ ਲਾ ਕੇ ਕਰਨਾ ਹੈ।
ਅ-ਗਮ, ਅ-ਲਖ, ਅ-ਕਲ, ਅ-ਸੁਰ, ਅ-ਚਰ, ਅ-ਮਰ, ਅ-ਚਰਜ, ਅ-ਚਰਜਾ, ਅ-ਪਰਸ, ਅ-ਗੰਨਤ, ਅ-ਗਣਤ, ਅ-ਭਿਆਗਤ, ਲਾ-ਇਤਬਾਰੀ, ਸਾ-ਪਰਵਾਰਿ, ਅ-ਬਿਚਾਰਹਿ।