Gurbani vyaakaran

ਕੰਨਾ

 

ਜੇ ਕਰ ਸ਼ਬਦ ਦੇ ਆਖਰੀ ਅੱਖਰ ਨੂੰ ਕੰਨਾ ਲੱਗਾ ਹੈ ਅਤੇ ਉਹ ਬਹੁ ਵਚਨ ਹੈ ਤਾਂ ਉਚਾਰਨ ਬਿੰਦੇ ਸਾਹਿਤ ਹੋਵੇਗਾ –
ਭੁਖਿਆ – ਭੁੱਖਿਆਂ
ਪੁਰੀਆ – ਪੁਰੀਆਂ
ਕੀਟਾ – ਕੀਟਾਂ
ਚੋਟਾ- ਚੋਟਾਂ
ਪਾਪਾ – ਪਾਪਾਂ
ਅਖਰਾ – ਅੱਖਰਾਂ
ਕਾਦੀਆ- ਕਾਦੀਆਂ
ਰਾਗਾ – ਰਾਗਾਂ
ਗੁਰਸਿਖਾ-ਗੁਰਸਿੱਖਾਂ
ਬਗਾ- ਬੱਗਾਂ
ਸੰਤਾ – ਸੰਤਾਂ
ਭਗਤਾ- ਭਗਤਾਂ
ਚਗਿਆਈਆ-ਚੰਗਿਆਈਆਂ
ਬੁਰਿਆਈਆ- ਬੁਰਿਆਈਆਂ
ਵਡਿਆਈਆ-ਵਡਿਆਈਆਂ
ਕੇਤੀਆ – ਕੇਤੀਆਂ
ਪਡਿਤਾ – ਪਡਿਤਾਂ
ਦੇਖਾ – ਦੇਖਾਂ( ਵਰਤਮਾਨ ਕਾਲ)

ਜੇ ਸੰਬੋਧਨ ਰੂਪ ਹੋਵੇ ਫਿਰ ਬਿੰਦੇ ਰਹਿਤ ਉਚਾਰਨ ਹੋਵੇਗਾ –
ਮੇਰੇ ਸਤਿਗੁਰਾ।
ਮੇਰੇ ਸਾਹਿਬਾ।
ਪੂਤਾ। ( ਹੇ ਪੁੱਤਰ)
ਲੋਕਾ। ( ਹੇ ਲੋਕੋ)
ਨਾਨਕਾ। ( ਹੇ ਨਾਨਕ)
ਮੇਰੇ ਗੋਵਿੰਦਾ।
ਮੇਰੇ ਪ੍ਰੀਤਮਾ।
ਸੇਖਾ। ( ਹੇ ਸ਼ੇਖਾ)
ਦੇਖਾ। ( ਭੂਤ ਕਾਲ)
ਪੰਡਤਾ। ( ਹੇ ਪੰਡਤ)

ਭੁੱਲ ਚੁੱਕ ਲਈ ਮੁਆਫ਼ੀ

Leave a Reply

Your email address will not be published. Required fields are marked *