-
ਅੰਮ੍ਰਿਤ ਨਾਮੁ ਨਿਧਾਨੁ ਹੈ
ਜਿਸ ਸ਼ਬਦ ਰਾਹੀਂ ਕਿਸੇ ਚੀਜ਼, ਵਸਤੂ, ਜਾਂ ਥਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਨਾਂਉ ਕਹਿ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਭ ਵਸਤਾਂ ਬਣਦੀਆਂ /ਜ਼ਿੰਦਾ ਰਹਿੰਦੀਆਂ ਹਨ ਉਸ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਾਮ ਕਿਹਾ ਹੈ।”ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥” ( ਪੰਨਾ-੨੮੪) ਅਸਲ ਵਿੱਚ ਇਹ ਸ਼ਕਤੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਬ/ਸੱਚ ਕਿਹਾ ਅਤੇ ਰੱਬ/ ਸੱਚ ਉਦੋਂ ਵੀ ਸੀ ਜਦ ਸੰਸਾਰ ਅੰਦਰ ਕੁਝ ਵੀ ਨਹੀਂ ਸੀ ਅੱਜ ਵੀ ਹੈ ਅਤੇ ਜਦ ਸੰਸਾਰ ਖਤਮ…
-
ਨਾਨਕ ਦੁਨੀਆ ਕੈਸੀ ਹੋਈ
ਗੁਰੂ ਸਾਹਿਬ ਜਦ ਸੰਸਾਰ ਦੀ ਹਾਲਤ ਦੇਖਦੇ ਹਨ ਤਾਂ ਉਹ ਕਹਿ ਉਠੇ ਦੁਨੀਆ ਕਿਸ ਤਰਾਂ ਦੀ ਹੋ ਗਈ ਹੈ? ਕੋਈ ਸਾਕ-ਮਿੱਤਰ ਰਹਿ ਹੀ ਨਹੀਂ ਗਿਆ। ਭਰਾਵਾਂ, ਦੋਸਤਾਂ ਦਾ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਇੱਥੋਂ ਤੱਕ ਦੁਨੀਆਦਾਰੀ ਵਿੱਚ ਪੈ ਕੇ ਦੀਨ- ਧਰਮ ਵੀ ਗੁਆ ਲਿਆ ਹੈ। “ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”ਜਦ ਕਿ ਪਰਮਾਤਮਾ ਨੇ ਇਹ ਸੰਸਾਰ ਖੇਡਣ ਲਈ ਬਣਾਇਆ ਹੈ ਕਿ ਇਨਸਾਨ ਇਸ ਅੰਦਰ ਆ ਕੇ ਬੋਰ ਨ ਹੋਵੇ ਅਤੇ ਰੱਬੀ ਰਜਾ ਅੰਦਰ ਰਹਿ ਕੇ ਜ਼ਿੰਦਗੀ ਦਾ ਲੁਤਫ਼ ਲੈ ਸਕੇ। “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ {ਪੰਨਾ…
-
ਯਾਦ ਕੌਮੀ ਪ੍ਰਵਾਨਿਆਂ ਦੀ
ਕੌਮੀ ਪ੍ਰਵਾਨਿਆਂ ਦਾ, ਦਿਨ ਆਉ ਮਨਾ ਲਈਏ। ਰਲ-ਮਿਲ ਆਪਾ, ਸੁੱਤੀ ਕੌਮ ਨੂੰ ਜਗ੍ਹਾ ਲਈਏ। ਹੀਰਿਆਂ ਦੇ ਗੁਣ, ਕੋਈ ਵਿਰਲਾ ਹੀ ਜਾਣਦਾ ਏ। ਗੂਜਰੀ ਦੇ ਲਾਲਾਂ ਨੂੰ, ਕੋ ਵਿਰਲਾ ਪਛਾਣਦਾ ਹੈ। ਪਿਤਾ ਦਸ਼ਮੇਸ਼ ਕਿਹਾ, ਇਹ ਪੁੱਤ ਮੇਰੇ ਸਾਰੇ ਨੇ। ਤਾਹੀਂ ਜੀਤੋ ਇਨ੍ਹਾ ਉਤੋਂ, ਪੁੱਤ ਚਾਰੇ ਵਾਰੇ ਨੇ। ਭੁਲ ਗਏ ਹਾਂ ਆਪਾਂ, ਦਿੱਤੇ ਗੁਰ ਉਪਦੇਸ਼ਾਂ ਨੂੰ। ਤਾਹੀ ਕੱਟ ਦਿੱਤੇ ਆਪਾਂ,ਸੋਹਣੇ ਦਾੜੇ ਕੇਸਾਂ ਨੂੰ। ਬਾਣੀ ਆਪਾ ਭੁੱਲ ਗਏ, ਨੱਸ਼ਿਆਂ ਤੇ ਡੁੱਲ ਗਏ। ਇਤਿਹਾਸ ਆਪਾਂ ਭੁੱਲ ਗਏ,ਫੈਸ਼ਨਾ ਚ ਰੁਲ਼ ਗਏ। ਕ੍ਰਿਸਮਿਸ ਤਾਂ ਯਾਦ ਹੈ, ਸ਼ਹੀਦੀ ਦਿਨ ਭੁੱਲ ਗਏ। ਹਾਏ ਹੈਲੋ ਯਾਦ ਹੈ, ਤੇ ਗੁਰੁ ਫ਼ਤਿਹ ਭੁੱਲ ਗਏ। ਆਉ ਬਾਣੀ ਸਮਝ ਕੇ, ਮਨ ਚ ਟਿਕਾ ਲਈਏ। ਜਿੰਦੜੀ ਨੂੰ ਇਸ, ਅਨੁਸਾਰੀ ਹੀ ਬਣਾ ਲਈਏ। ਕੁਝ…