Poems

ਦਿਵਾਲੀ ਅਤੇ ਸਿੱਖ ਧਰਮ

 

ਦਿਨ ਦਿਵਾਲੀ ਦਾ ਆਇਆ ਹੈ , ਵਪਾਰੀ ਨੇ ਧੰਨ ਕਮਾਇਆ ਹੈ
ਰਾਮ ਚੰਦ ਬਨਵਾਸ ਨੂੰ ਕੱਟ ਕ ਅਯੁੱਧਿਆ ਵਾਪਿਸ ਆਇਆ ਹੈ
ਅਯੁੱਧਿਆ ਦੇ ਵਸਨੀਕਾਂ ਨੇ , ਉਹ ਦਿਨ ਖੁਸ਼ੀ ਦੇ ਨਾਲ ਮਨਾਇਆ ਹੈ
ਫਿਰ ਵਪਾਰੀ ਲੋਕਾਂ ਨੇ , ਇਹ ਦਿਨ ਨੂੰ ਖ਼ੂਬ ਚਮਕਾਇਆ ਹੈ
ਦੁਨੀਆ ਨੂੰ ਕਮਲੀ ਕਰ ਕੇ ਤੇ ਉਸ ਪੈਸਾ ਖੂਬ ਕਮਾਇਆ ਹੈ
ਬਾਜ਼ਾਰ ਮਿਠਾਈਆਂ ਦੇ ਲਾ ਕੇ ਤੇ , ਧੰਦੇ ਨੂੰ ਖੂਬ ਵਧਾਇਆ ਹੈ
ਨਜ਼ਰਾਨੇ ਦੇ ਹੀ ਰੂਪ ਵਿਚ , ਰਿਸ਼ਵਤ ਨੂੰ ਇਸ ਵਧਾਇਆ ਹੈ
ਫਿਰ ਨਸ਼ਿਆਂ ਨੂੰ ਵਰਤਾ ਕੇ ਤੇ , ਧੰਦਾ ਜੂਏ ਦਾ ਨਾਲ ਚਲਾਇਆ ਹੈ
ਆਪ ਮਾਇਆ ਇਕੱਠੀ ਕਰ ਕੇ ਤੇ , ਕਰਜ਼ਾ ਲੋਕਾ ਤਾਈ ਚੜਾਇਆ ਹੈ
ਦਿਨ ਦਿਵਾਲੀ ਦਾ ਆਇਆ ਹੈ , ਵਪਾਰੀਆਂ ਧੰਨ ਕਮਾਇਆ ਹੈ
ਬੁਰਕਾ ਧਰਮ ਦਾ ਵੀ ਓਨਾ ਪਾਇਆ ਹੈ , ਜਨਤਾ ਨੂੰ ਇਓ ਭਰਮਾਇਆ ਹੈ
ਬੰਦੀ ਛੋੜ ਦੇ ਨਾਲ ਰਲਾ ਕੇ ਤੇ, ਸਿਖਾਂ ਤਾਈ ਇਹ ਪੜਾਇਆ ਹੈ
ਇਤਿਹਾਸ ਦੇ ਪੰਨੇ ਫਰੋਲੀਏ ਤੇ , ਦਿਨ ਰਲਦਾ ਨਜ਼ਰ ਨਾ ਆਇਆ ਹੈ
ਕਿਲੇ ਗਵਾਲੀਅਰ ਤੋਂ , ਗੁਰੂ ਜੱਦ ਛਡਿਆ ਹੈ , ਦੀਵਾ ਓਥੇ ਕਿਉਂ ਨਾ ਜਗਾਇਆ ਹੈ ?
ਜੱਦ ਗੁਰੂਜੀ ਦਿੱਲੀ ਆਉਂਦੇ ਨੇ , ਕਿ ਓਥੇ ਸਿੱਖ ਨਹੀਂ ਰਹਿੰਦੇ ਨੇ ?
ਚੰਦੂ ਨੂੰ ਨਕੇਲ ਜੱਦ ਪਾਈ ਹੈ , ਕੀ ਓਦੋ ਖੁਸ਼ੀ ਨਹੀਂ ਆਈ ਹੈ ?
ਫਿਰ ਅੰਮ੍ਰਿਤਸਰ ਗੁਰੂ ਆਉਂਦੇ ਨੇ , ਕੀ ਸਿਖਾਂ ਦੇ ਮਨ ਨਹੀਂ ਭਾਉਂਦੇ ਨੇ ?
ਇਥੋਂ ਲਾਹੌਰ ਗੁਰੂ ਜੀ ਜਾਂਦੇ ਨੇ , ਚੰਦੂ ਨੂੰ ਨਾਲ ਲਿਜਾਂਦੇ ਨੇ
ਛਿੱਤਰ ਚੰਦੂ ਦੇ ਜੱਦ ਮਾਰੇ ਨੇ , ਓਦੇ ਸਵਾਸ ਨਿਕਾਲੇ ਸਾਰੇ ਨੇ
ਓਥੇ ਵੀ ਕੋਈ ਦਿਵਾਲੀ ਨਹੀਂ , ਕੀ ਸਿਖਾਂ ਦੀ ਅਜੇ ਤਿਆਰੀ ਨਹੀਂ ?
ਕੌਲਾਂ ਦੀ ਬਾਤ ਨਿਕਾਰੀ ਨਹੀਂ , ਗੁਰਾਂ ਕੀਤੀ ਕੋਈ ਇਨਕਾਰੀ ਨਹੀਂ
ਜੱਦ ਵਾਪਿਸ ਅੰਮ੍ਰਿਤਸਰ ਆਉਂਦੇ ਨੇ , ਬਾਬਾ ਬੁੱਢਾ ਜੋਤ ਜਗਾਉਂਦੇ ਨੇ
ਬੰਦੀ ਛੋੜ ਦਿਨ ਕਿਵੇਂ ਇਹ ਬਣਦਾ ਹੈ , ਮਨ ਸਮਝਣ ਨੂੰ ਇਹ ਕਰਦਾ ਹੈ
ਇਤਿਹਾਸ ਚੋ ਜੋ ਪੜ੍ਹੀ ਪੜ੍ਹਾਈ ਹੈ , ਮੁਲਤਾਨੀ ਉਹ ਸੁਣਾਈ ਹੈ
ਜੋ ਵਾਤਾਵਰਣ ਜਲਾਏਗਾ, ਉਹ ਗੁਰਾਂ ਦੇ ਮਨ ਨਹੀਂ ਭਾਏਗਾ ?
ਬੰਦ ਆਤਿਸ਼ਬਾਜ਼ੀ ਕਰ ਦਈਏ , ਧਰਤੀ ਰੁੱਖ ਫੁੱਲਾਂ ਨਾਲ ਜੜ ਦਈਏ
ਭੇਡਾਂ ਚਾਲ ਨੂੰ ਆਪਾਂ ਛੱਡ ਦਈਏ , ਤੇ ਗੁਰੂ ਦੀ ਸੋਚ ਨੂੰ ਫੜ ਲਈਏ
ਇੰਜ ਦਿਵਾਲੀ ਜੱਦ ਮਨਾਵਾਂਗੇ , ਤਾਂ ਗੁਰੂ ਦੇ ਮਨ ਨੂੰ ਭਾਵਾਂਗੇ

Leave a Reply

Your email address will not be published. Required fields are marked *