ਸਾਲ ਇੱਕ ਦਾ ਹੋ ਗਿਐ
ਸਾਲ ਇੱਕ ਦਾ ਹੋ ਗਿਐ ਤੂੰ ਬੱਚਾ, ਜਨਮ ਦਿਨ ਤੇਰਾ ਅਸਾਂ ਮਨਾ ਦਿਤੈ।
ਅਸਲ ਵਿੱਚ ਸਾਲ ਉਮਰੋ ਘਟ ਗਿਆ ਹੈ, ਕਬੀਰ ਦਾਸ ਇਹ ਆਖ ਸੁਣਾ ਦਿਤੈ।
ਸਭ ਖੁਸ਼ੀਆਂ ਚ ਕੀਰਤਨ ਹੀ ਕਰਨਾ ਹੈ,ਗੁਰਾਂ ਬਾਣੀ ਦੇ ਵਿੱਚ ਸਮਝਾ ਦਿਤੈ।
ਰੱਬ ਤੱਕ ਉਲਾਬਾ ਨਹੀਂ ਕਦੀ ਦੇਣਾ, ਗੁਰੂ ਅਰਜਨ ਨੇ ਆਖ ਸੁਣਾ ਦਿਤੈ।
ਨਾਮ ਜਪ ਕੇ ਕਿਰਤ ਨੂੰ ਵੰਡ ਛਣਕਣਾ, ਗੁਰੂ ਨਾਨਕ ਇਹ ਆਖ ਸੁਣਾ ਦਿਤੈ।
ਪਰਾਏ ਹੱਕ ਨੂੰ ਹੱਥ ਨਹੀਂ ਕਦੀ ਪਾਉਣਾ, ਉਪਦੇਸ਼ ਗੁਰਾਂ ਨੇ ਇਹ ਸੁਣਾ ਦਿਤੈ।
ਸੇਵਾ ਕੌਮ ਤੇ ਧਰਮ ਦੀ ਰੱਜ ਕਰਨੀ, ਹੱਥੀ ਕਰਕੇ ਗੁਰਾਂ ਦਿਖਾ ਦਿਤੈ।
ਕਿਸੇ ਹੋਰ ਦੇ ਦਰ ਤੇ ਭਟਕਣਾ ਨਹੀਂ, ਦਰ ਗੁਰੂ ਦੇ ਤੈਨੂੰ ਹੈ ਲਾ ਦਿਤੈ।
ਵਿੱਦਿਆ ਵੀਚਾਰੀਂ ਤੇ ਬਣੀ ਤੂੰ ਪਰ-ਉਪਕਾਰੀ , ਇਹ ਵੀ ਗੁਰਾਂ ਨੇ ਆਖ ਸੁਣਾ ਦਿਤੈ।
ਮਾਣੀ ਆਨੰਦ ਇਹ ਮਿਲੇਗਾ ਗੁਰੂ ਕੋਲੋਂ, ਆਨੰਦ ਸਾਹਿਬ ਚ ਇਹ ਗੁਰਾਂ ਫ਼ੁਰਮਾ ਦਿਤੈ।
ਤੋਹਫ਼ਾ ਮੁਲਤਾਨੀ ਤੋਂ ਇਹੋ ਕਬੂਲ ਕਰਨਾ, ਜੋ ਤੈਨੂੰ ਮੈਂ ਬੱਚਾ ਸੁਣਾ ਦਿਤੈ।
ਸਾਲ ਇਕ ਦਾ ਹੋ ਗਿਐ ਤੂੰ ਬੱਚਾ, ਜਨਮ ਦਿਨ ਹੈ ਤੇਰਾ ਮਨਾ ਦਿਤੈ।