ਯਾਦ ਕੌਮੀ ਪ੍ਰਵਾਨਿਆਂ ਦੀ
ਕੌਮੀ ਪ੍ਰਵਾਨਿਆਂ ਦਾ, ਦਿਨ ਆਉ ਮਨਾ ਲਈਏ।
ਰਲ-ਮਿਲ ਆਪਾ, ਸੁੱਤੀ ਕੌਮ ਨੂੰ ਜਗ੍ਹਾ ਲਈਏ।
ਹੀਰਿਆਂ ਦੇ ਗੁਣ, ਕੋਈ ਵਿਰਲਾ ਹੀ ਜਾਣਦਾ ਏ।
ਗੂਜਰੀ ਦੇ ਲਾਲਾਂ ਨੂੰ, ਕੋ ਵਿਰਲਾ ਪਛਾਣਦਾ ਹੈ।
ਪਿਤਾ ਦਸ਼ਮੇਸ਼ ਕਿਹਾ, ਇਹ ਪੁੱਤ ਮੇਰੇ ਸਾਰੇ ਨੇ।
ਤਾਹੀਂ ਜੀਤੋ ਇਨ੍ਹਾ ਉਤੋਂ, ਪੁੱਤ ਚਾਰੇ ਵਾਰੇ ਨੇ।
ਭੁਲ ਗਏ ਹਾਂ ਆਪਾਂ, ਦਿੱਤੇ ਗੁਰ ਉਪਦੇਸ਼ਾਂ ਨੂੰ।
ਤਾਹੀ ਕੱਟ ਦਿੱਤੇ ਆਪਾਂ,ਸੋਹਣੇ ਦਾੜੇ ਕੇਸਾਂ ਨੂੰ।
ਬਾਣੀ ਆਪਾ ਭੁੱਲ ਗਏ, ਨੱਸ਼ਿਆਂ ਤੇ ਡੁੱਲ ਗਏ।
ਇਤਿਹਾਸ ਆਪਾਂ ਭੁੱਲ ਗਏ,ਫੈਸ਼ਨਾ ਚ ਰੁਲ਼ ਗਏ।
ਕ੍ਰਿਸਮਿਸ ਤਾਂ ਯਾਦ ਹੈ, ਸ਼ਹੀਦੀ ਦਿਨ ਭੁੱਲ ਗਏ।
ਹਾਏ ਹੈਲੋ ਯਾਦ ਹੈ, ਤੇ ਗੁਰੁ ਫ਼ਤਿਹ ਭੁੱਲ ਗਏ।
ਆਉ ਬਾਣੀ ਸਮਝ ਕੇ, ਮਨ ਚ ਟਿਕਾ ਲਈਏ।
ਜਿੰਦੜੀ ਨੂੰ ਇਸ, ਅਨੁਸਾਰੀ ਹੀ ਬਣਾ ਲਈਏ।
ਕੁਝ ਪਲ ਜਿੰਦੜੀ ਦੇ, ਕੌਮ ਲੇਖੇ ਲਾ ਲਈਏ।
ਸ਼ਹੀਦ ਹੋਏ ਸਿੰਘਾਂ ਦੇ,ਖ਼ੁਸ਼ੇ ਆਪਾ ਪਾ ਲਈਏ।
ਰਲ-ਮਿਲ ਆਪਾ ਸੁੱਤੀ ਕੌਮ ਨੂੰ ਜਗਾ ਲਈਏ।
ਰਲ-ਮਿਲ ਆਪਾ, ਮੁਲਤਾਨੀ ਸਮਝਾ ਲਈਏ।